ਕਿਸਾਨਾਂ ਦੀ ਹਮਾਇਤ 'ਚ ਵਰੁਣ ਗਾਂਧੀ ਦਾ ਇਕ ਹੋਰ ਟਵੀਟ
Published : Oct 15, 2021, 6:50 am IST
Updated : Oct 15, 2021, 6:50 am IST
SHARE ARTICLE
image
image

ਕਿਸਾਨਾਂ ਦੀ ਹਮਾਇਤ 'ਚ ਵਰੁਣ ਗਾਂਧੀ ਦਾ ਇਕ ਹੋਰ ਟਵੀਟ

ਵਾਜਪਾਈ ਨੇ ਕਿਹਾ ਸੀ ਕਿ ਕਿਸਾਨਾਂ ਨੂੰ  ਡਰਾਇਆ ਨਹੀਂ ਜਾ ਸਕਦਾ
ਨਵੀਂ ਦਿੱਲੀ, 14 ਅਕਤੂਬਰ : ਭਾਜਪਾ ਪਾਰਟੀ ਦੇ ਸੰਸਦ ਵਰੁਣ ਗਾਂਧੀ ਨੇ ਵੀਰਵਾਰ ਨੂੰ  ਟਵਿੱਟਰ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 1980 ਦੇ ਭਾਸ਼ਣ ਦੀ ਇਕ ਛੋਟੀ ਜਿਹੀ ਕਲਿੱਪ ਪੋਸਟ ਕੀਤੀ ਹੈ | ਇਸ ਵਿਚ ਵਾਜਪਾਈ ਨੇ ਕਿਸਾਨਾਂ ਨੂੰ  ਅਪਣੀ ਹਮਾਇਤ ਦਿੰਦੇ ਹੋਏ ਉਨ੍ਹਾਂ ਦੇ ਦਮਨ ਵਿਰੁਧ ਤਤਕਾਲੀਨ ਇੰਦਰਾ ਗਾਂਧੀ ਦੀ ਸਰਕਾਰ ਨੂੰ  ਚਿਤਾਵਨੀ ਦਿਤੀ ਸੀ | ਵਰੁਣ ਗਾਂਧੀ ਨੇ ਟਵੀਟ ਕੀਤਾ ਕਿ ਵੱਡੇ ਦਿਲ ਵਾਲੇ ਆਗੂ ਦੇ ਸਮਝਦਾਰੀ ਭਰੇ ਸ਼ਬਦ... ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ | ਵਾਜਪਾਈ ਦੇ ਭਾਸ਼ਣ ਵਾਲਾ ਇਹ ਟਵੀਟ ਕੇਂਦਰ ਸਰਕਾਰ ਲਈ ਉਨ੍ਹਾਂ ਦੇ ਸੰਦੇਸ਼ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ | ਵੀਡੀਉ ਕਲਿੱਪ 'ਚ ਵਾਜਪਾਈ ਨੂੰ  ਇਕ ਸਭਾ ਨੂੰ  ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ  ਡਰਾਇਆ ਨਹੀਂ ਜਾ ਸਕਦਾ | 
ਜੇਕਰ ਸਰਕਾਰ ਕਿਸਾਨਾਂ ਨੂੰ  ਦਬਾਏਗੀ, ਕਾਨੂੰਨਾਂ ਦੀ ਦੁਰਵਰਤੋਂ ਕਰੇਗੀ ਅਤੇ ਸ਼ਾਂਤੀਪੂਰਨ ਅੰਦੋਲਨ ਦਾ ਦਮਨ ਕਰੇਗੀ ਤਾਂ ਅਸੀਂ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਣ ਅਤੇ ਉਨ੍ਹਾਂ ਨਾਲ ਖੜ੍ਹੇ ਹੋਣ ਤੋਂ ਝਿਜਕਾਂਗੇ ਨਹੀਂ | ਉਧਰ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਚ 4 ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜੋ ਕਿ ਭਾਜਪਾ ਆਗੂਆਂ ਨਾਲ ਜੁੜੀਆਂ ਕਾਰਾਂ ਨਾਲ ਕੁਚਲੇ ਗਏ ਸਨ | ਗਾਂਧੀ ਨੂੰ  ਹਾਲ ਹੀ ਵਿਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ ਹਟਾ ਦਿਤਾ ਗਿਆ, ਕਿਉਂਕਿ ਉਹ ਕਿਸਾਨਾਂ ਦੀ ਹਮਾਇਤ 'ਚ ਟਵਿੱਟਰ 'ਤੇ ਖੁਲ੍ਹ ਕੇ ਬੋਲ ਰਹੇ ਹਨ | 
 ਵਰੁਣ ਗਾਂਧੀ ਦਾ ਕਹਿਣਾ ਹੈ ਕਿ ਅੱਜ ਦੀ ਭਾਜਪਾ ਪਹਿਲਾਂ ਵਾਲੀ ਭਾਜਪਾ ਨਹੀਂ ਰਹੀ | ਇਕ ਸਮਾਂ ਸੀ ਕਿ ਭਾਜਪਾ ਦੇ ਵੱਡੇ ਆਗੂ ਕਿਸਾਨਾਂ ਦਾ ਦਰਦ ਸਮਝ ਕੇ ਉਨ੍ਹਾਂ ਨਾਲ ਖੜਦੇ ਸਨ ਪਰ ਅੱਜ ਦੇ ਭਾਜਪਾਈ ਸੱਤਾ 'ਚ ਆਉਂਦਿਆਂ ਹੀ ਕਿਸਾਨ ਵਿਰੋਧੀ ਨੀਤੀਆਂ ਉਲੀਕਣ ਲੱਗ ਪਏ ਹਨ | ਉਨ੍ਹਾਂ ਵਾਜਪਾਈ ਦੀ ਇਹ ਵੀਡੀਉ ਸਾਂਝੀ ਕਰ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਹੈ ਕਿ ਕੇਂਦਰ ਨੂੰ  ਕਿਸਾਨਾਂ ਦਾ ਦਰਦ ਸਮਝ ਕੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement