ਜੀ.ਡੀ.ਪੀ. ਵਿਚ ਭਾਰਤ ਤੋਂ ਅੱਗੇ ਨਿਕਲ ਸਕਦੇ ਹਨ ਬੰਗਲਾਦੇਸ਼ ਸਣੇ ਕੁੱਝ ਹੋਰ ਛੋਟੇ ਮੁਲਕ
Published : Oct 15, 2020, 6:05 am IST
Updated : Oct 15, 2020, 6:05 am IST
SHARE ARTICLE
image
image

ਜੀ.ਡੀ.ਪੀ. ਵਿਚ ਭਾਰਤ ਤੋਂ ਅੱਗੇ ਨਿਕਲ ਸਕਦੇ ਹਨ ਬੰਗਲਾਦੇਸ਼ ਸਣੇ ਕੁੱਝ ਹੋਰ ਛੋਟੇ ਮੁਲਕ

ਨਵੀਂ ਦਿੱਲੀ, 14 ਅਕਤੂਬਰ : ਦੁਨੀਆਂ ਭਰ ਵਿਚ ਫੈਲੇ ਕੋਰੋਨਾ ਵਾਇਰਸ ਨੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਪਰ ਇਸ ਸਮੇਂ ਦੌਰਾਨ, ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ ਭਾਰਤ ਅਤੇ ਪਾਕਿਸਤਾਨ ਵਰਗੇ ਕੁੱਝ ਦੇਸ਼ਾਂ ਨੂੰ ਪਛਾੜ ਸਕਦੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ।
ਪੰਜ ਸਾਲ ਪਹਿਲਾਂ ਤਕ ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਫ਼ੀ ਸਦੀ ਵਧੇਰੇ ਸੀ, ਪਰ ਪਿਛਲੇ ਸਾਲਾਂ ਵਿਚ, ਬੰਗਲਾਦੇਸ਼ ਦੀ ਜੀਡੀਪੀ 'ਚ ਲਗਭਗ 9.1 ਫ਼ੀ ਸਦੀ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਅਨੁਮਾਨਾਂ ਅਨੁਸਾਰ, ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਜੀਡੀਪੀ 2020 'ਚ 4 ਫ਼ੀ ਸਦੀ ਦੀ
ਦਰ ਨਾਲ ਵਧ ਕੇ 1,888 ਡਾਲਰ ਦੇ ਪੱਧਰ ਤਕ ਪਹੁੰਚ ਸਕਦੀ ਹੈ। ਇਸ ਦੇ ਨਾਲ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਤਕਰੀਬਨ 10.5% ਦੀ ਦਰ ਨਾਲ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਪਿਛਲੇ 4 ਸਾਲਾਂ 'ਚ ਭਾਰਤ ਦਾ ਜੀਡੀਪੀ ਪ੍ਰਦਰਸ਼ਨ ਬਹੁਤ ਕਮਜ਼ੋਰ ਰਿਹਾ ਹੈ। ਦੋਵਾਂ ਦੇਸ਼ਾਂ ਦੇ ਜੀਡੀਪੀ ਦਾ ਅਨੁਮਾਨ ਸੰਭਵ ਹਨ, ਜੋ ਮੌਜੂਦਾ ਅੰਕੜਿਆਂ ਅਨੁਸਾਰ ਦੱਸੇ ਜਾ ਰਹੇ ਹਨ।
ਮੋਦੀ ਸਰਕਾਰ ਭਾਵੇਂ ਦਾਅਵੇ ਕਰ ਰਹੀ ਹੈ ਕਿ ਕੋਰੋਨਾ ਨੇ ਭਾਰਤੀ ਅਰਥਵਿਵਸਥਾ ਦਾ ਇਹ ਹਾਲ ਕੀਤਾ ਹੈ ਪਰ ਅੰਕੜੇ ਦੱਸਦੇ ਹਨ ਕਿ ਜੀਡੀਪੀ ਵਿਚ ਗਿਰਾਵਟ ਦਾ ਸਿਲਸਲਾ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਇਸ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਸਾਹ ਹੀ ਨਹੀਂ ਆਇਆ। ਹੁਣ ਬੰਗਲਾਦੇਸ਼ ਵਰਗਾ ਛੋਟਾ ਜਿਹਾ ਮੁਲਕ ਵੀ ਭਾਰਤ ਤੋਂ ਇਸ ਮਾਮਲੇ ਵਿਚ ਅੱਗੇ ਨਿਕਲਣ ਲਈ ਤਿਆਰ ਬਰ ਤਿਆਰ ਹੈ। 5 ਸਾਲ ਪਹਿਲਾਂ ਤਕ, ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਬੰਗਲਾਦੇਸ਼ ਨਾਲੋਂ 40 ਫ਼ੀ ਸਦੀ ਵਧੇਰੇ ਸੀ, ਪਰ ਪਿਛਲੇ ਸਾਲਾਂ 'ਚ, ਬੰਗਲਾਦੇਸ਼ ਦੀ ਜੀਡੀਪੀ 'ਚ ਲਗਭਗ 9.1 ਫ਼ੀ ਸਦੀ ਦੀ ਸੰਖੇਪ ਸਲਾਨਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਭਾਰਤ ਦੇ ਜੀਡੀਪੀ ਵਿਚ ਸਿਰਫ 3.2 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼, ਭੂਟਾਨ, ਸ੍ਰੀਲੰਕਾ ਅਤੇ ਮਾਲਦੀਵ ਵਰਗੇ ਦੇਸ਼ ਪ੍ਰਤੀ ਵਿਅਕਤੀ ਜੀਡੀਪੀ ਦੇ ਮਾਮਲੇ ਵਿਚ ਭਾਰਤ ਨੂੰ ਪਛਾੜ ਸਕਦੇ ਹਨ। (ਏਜੰਸੀ)

imageimage

ਆਈਐਮਐਫ਼ ਦੇ ਅਨੁਮਾਨ 'ਤੇ ਰਾਹੁਲ ਦਾ ਵਿਅੰਗ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement