14 ਅਗੱਸਤ ਨੂੰ  'ਵੰਡ ਦੇ ਦੁਖਾਂਤ ਦਿਹਾੜੇ' ਵਜੋਂ ਮਨਾਇਆ ਜਾਇਆ ਕਰੇਗਾ: ਪ੍ਰਧਾਨ ਮੰਤਰੀ
Published : Aug 15, 2021, 1:01 am IST
Updated : Aug 15, 2021, 1:01 am IST
SHARE ARTICLE
image
image

14 ਅਗੱਸਤ ਨੂੰ  'ਵੰਡ ਦੇ ਦੁਖਾਂਤ ਦਿਹਾੜੇ' ਵਜੋਂ ਮਨਾਇਆ ਜਾਇਆ ਕਰੇਗਾ: ਪ੍ਰਧਾਨ ਮੰਤਰੀ

ਕਿਹਾ, ਵੰਡ ਦੇ ਦਰਦ ਨੂੰ  ਕਦੇ ਵੀ ਭੁਲਾਇਆ ਨਹੀਂ ਜਾ ਸਕਦਾ

ਨਵੀਂ ਦਿੱਲੀ, 14 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ 14 ਅਗੱਸਤ ਨੂੰ  ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ 'ਚ ਵੰਡ ਦਾ ਦੁਖਾਂਤ ਖ਼ਾਸ ਦਿਹਾੜੇ ਦੇ ਰੂਪ 'ਚ ਮਨਾਇਆ ਜਾਵੇਗਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦੇ ਦਰਦ ਨੂੰ  ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਵੰਡ ਕਾਰਨ ਹੋਈ ਹਿੰਸਾ ਅਤੇ ਨਾ-ਸਮਝੀ 'ਚ ਕੀਤੀ ਗਈ ਨਫ਼ਰਤ ਨਾਲ ਲੱਖਾਂ ਲੋਕ ਬੇਘਰ ਹੋ ਗਏ ਅਤੇ ਕਈਆਂ ਨੇ ਜਾਨਾਂ ਗੁਆ ਦਿੱਤੀਆਂ | ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਡ ਦਾ ਦੁਖਾਂਤਕ ਦਿਹਾੜਾ, ਸਮਾਜਿਕ ਵੰਡ, ਦੁਸ਼ਮਣੀ ਦੇ ਜ਼ਹਿਰ ਨੂੰ  ਦੂਰ ਕਰਨ 

ਅਤੇ ਏਕਤਾ, ਸਮਾਜਕ ਸਦਭਾਵਨਾ ਤੇ ਮਨੁੱਖੀ ਸਸ਼ਕਤੀਕਰਨ ਦੀ ਭਾਵਨਾ ਨੂੰ  ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਦੀ ਯਾਦ ਦਿਵਾਏ | 
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ  ਕਦੇ ਭੁਲਾਇਆ ਨਹੀਂ ਜਾ ਸਕਦਾ | ਨਫ਼ਰਤ ਅਤੇ ਹਿੰਸਾ ਦੀ ਵਜ੍ਹਾ ਨਾਲ ਸਾਡੀਆਂ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ  ਬੇਘਰ ਹੋਣਾ ਪਿਆ ਅਤੇ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ | ਉਨ੍ਹਾਂ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ 'ਚ 14 ਅਗਸਤ ਨੂੰ  ਵੰਡ ਦਾ ਦੁਖਾਂਤਕ ਯਾਦਗਾਰ ਦਿਹਾੜੇ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ |
ਪਾਕਿਸਤਾਨ ਨੂੰ  1947 ਵਿਚ ਬਿ੍ਟਿਸ਼ ਬਸਤੀਵਾਦੀ ਰਾਜ ਵਲੋਂ ਭਾਰਤ ਦੀ ਵੰਡ ਮਗਰੋਂ ਇਕ ਮੁਸਲਿਮ ਦੇਸ਼ ਦੇ ਰੂਪ 'ਚ ਤਰਾਸ਼ਿਆ ਗਿਆ ਸੀ | ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੇ ਪੱਧਰ 'ਤੇ ਦੰਗੇ ਭੜਕਾਉਣ ਕਾਰਨ ਕਈ ਲੱਖਾਂ ਲੋਕਾਂ ਦੀ ਜਾਨ ਚੱਲੀ ਗਈ ਸੀ | ਭਾਰਤ ਐਤਵਾਰ ਨੂੰ  ਅਪਣਾ 75ਵਾਂ ਆਜ਼ਾਦੀ ਦਿਹਾੜਾ ਮਨਾਏਗਾ |     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement