ਸਰਕਾਰੀ ਡਾਕਟਰਾਂ ਨੇ ਹੁਣ ਦਿਤੀ ਸਮੂਹਕ ਅਸਤੀਫ਼ਿਆਂ ਦੀ ਚੇਤਾਵਨੀ
Published : Jul 15, 2021, 12:32 am IST
Updated : Jul 15, 2021, 12:32 am IST
SHARE ARTICLE
image
image

ਸਰਕਾਰੀ ਡਾਕਟਰਾਂ ਨੇ ਹੁਣ ਦਿਤੀ ਸਮੂਹਕ ਅਸਤੀਫ਼ਿਆਂ ਦੀ ਚੇਤਾਵਨੀ

ਚੰਡੀਗੜ੍ਹ, 14 ਜੁਲਾਈ (ਭੁੱਲਰ) : ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਹੈ | ਇਸ ਕਾਰਨ ਓ.ਪੀ.ਡੀ. ਸੇਵਾ ਬੰਦ ਹੋਣ ਕਾਰਨ ਲੋਕਾਂ ਨੂੰ  ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੁਣ ਡਾਕਟਰਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਨੇ ਸਰਕਾਰ ਨੂੰ  19 ਜੁਲਾਈ ਤਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਇਸ ਤਰੀਕ ਤਕ ਉਨ੍ਹਾਂ ਦਾ ਐਨ.ਪੀ.ਏ. ਬਹਾਲ ਕਰਨ ਦਾ ਫ਼ੈਸਲਾ ਨਾ ਹੋਇਆ ਤਾਂ ਉਹ ਸਮੂਹਕ ਅਸਤੀਫ਼ੇ ਦੇਣ ਲਈ ਮਜਬੂਰ ਹੋਣਗੇ |
ਉਨ੍ਹਾਂ ਦੀ ਇਕ ਹਫ਼ਤੇ ਦੀ ਹੜਤਾਲ ਐਲਾਨੇ ਪ੍ਰੋਗਰਾਮ ਮੁਤਾਬਕ ਜਾਰੀ ਰਹੇਗੀ | ਸਿਰਫ਼ ਐਮਰਜੈਂਸੀ ਤੇ ਕੋਵਿਡ ਮਹਾਂਮਾਰੀ ਸੇਵਾਵਾਂ ਨੂੰ  ਛੱਡ ਕੇ ਬਾਕੀ ਸੇਵਾਵਾਂ ਠੱਪ ਰੱਖੀਆਂ ਜਾਣਗੀਆਂ | ਡਾਕਟਰਾਂ ਦੀ ਤਾਲਮੇਲ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਦੇ ਭਰੋਸੇ ਦੇ ਬਾਵਜੂਦ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਬਿਨਾਂ ਐਨ.ਪੀ.ਏ. ਦੀ ਬਹਾਲੀ ਦੇ ਲਾਗੂ ਕਰਨ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਗਿਆ ਹੈ ਜਿਸ ਕਾਰਨ ਡਾਕਟਰਾਂ ਵਿਚ ਰੋਸ ਵਧਿਆ ਹੈ | ਵੈਟਰਨਰੀ ਡਾਕਟਰ ਵੀ ਹੋਰ ਵਰਗਾਂ ਦੇ ਡਾਕਟਰਾਂ ਨਾਲ ਹੜਤਾਲ 'ਤੇ ਹਨ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement