ਕਿਸਾਨਾਂ ਵਲੋਂ ਫ਼ਸਲ ਨੂੰ ਸ਼ੈੱਡਾਂ ਹੇਠਾਂ ਰੱਖਣ ਲਈ ਹੋਇਆ ਝਗੜਾ 
Published : Jul 15, 2018, 1:11 pm IST
Updated : Jul 15, 2018, 1:11 pm IST
SHARE ARTICLE
Grain
Grain

ਭਾਵੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ 20 ਜੂਨ ਜਾਂ ਇਸ ਤੋਂ ਬਾਅਦ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਮਾਨਯੋਗ ਅਦਾਲਤ ਵੱਲੋਂ ਕੁਝ ਸੇਮ ...

ਦੋਦਾ: ਭਾਵੇ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ 20 ਜੂਨ ਜਾਂ ਇਸ ਤੋਂ ਬਾਅਦ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਮਾਨਯੋਗ ਅਦਾਲਤ ਵੱਲੋਂ ਕੁਝ ਸੇਮ ਪ੍ਰਭਾਵਤ ਇਲਾਕੇ ਦੇ ਕਿਸਾਨਾਂ ਨੂੰ ਅਗੇਤਾ (ਸੱਠਾ) ਝੋਨਾ ਲਾਉਣ ਦੀ ਇਜਾਜਤ ਦਿਤੀ ਗਈ ਤਾਂ ਕਿਸਾਨਾਂ ਵਲੋਂ ਲਗਭਗ ਦੋ ਹਜ਼ਾਰ ਏਕੜ ਅਗੇਤੇ ਝੋਨੇ ਦੀ ਖੇਤੀ ਕੀਤੀ ਗਈ।

ਕਿਸਾਨਾਂ ਵੱਲੋਂ ਲਾਏ ਇਸ ਅਗੇਤੇ ਝੋਨੇ ਦੀ ਫ਼ਸਲ ਲਗਭਗ ਪੱਕ ਕੇ ਤਿਆਰ ਹੈ ਅਤੇ ਕੁਝ ਕੁ ਇਲਾਕੇ ਦੇ ਕਿਸਾਨਾਂ ਵਲੋਂ ਤਾਂ ਇਸ ਝੋਨੇ ਦੀ ਕਟਾਈ ਵੀ ਸ਼ੁਰੂ ਕਰ ਦਿਤੀ ਗਈ ਹੈ, ਜਿਸ ਨਾਲ ਅੱਜ ਦੋਦਾ ਦੀ ਆਨਾਜ ਮੰਡੀ ਵਿਚ ਅਗੇਤੇ ਝੋਨੇ ਦੀ ਆਮਦ ਸ਼ੁਰੂ ਵੀ ਹੋ ਚੁੱਕੀ ਹੈ। ਪਰ ਬਾਰਸ਼ਾਤ ਦਾ ਮੌਸਮ ਹੋਣ ਕਾਰਨ ਹਰ ਕਿਸਾਨ ਆਪਣੀ ਇਸ ਅਗੇਤੇ ਝੋਨੇ ਦੀ ਫਸਲ ਨੂੰ ਆਨਾਜ ਮੰਡੀ ਅੰਦਰ ਬਣੇ ਸ਼ੈੱਡਾਂ ਹੇਠ ਹੀ ਰੱਖਣਾ ਚਾਹੁੰਦਾ, ਇਸ ਲਈ ਸ਼ੈੱਡਾਂ ਹੇਠਲੀ ਜਗ੍ਹਾ ਘੱਟ ਹੋਣ ਕਾਰਨ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ।

ਇਹ ਵੀ ਪਤਾ ਲੱਗਾ ਕਿ ਕਿਸਾਨਾਂ ਵਲੋਂ ਆਪੋ-ਆਪਣੀ ਫ਼ਸਲ ਨੂੰ ਸ਼ੈੱਡਾਂ ਹੇਠਲੀ ਜਗ੍ਹਾ ਵਿੱਚ ਰੱਖਣ ਲਈ ਤੂੰ ਤੂੰ-ਮੈਂ ਮੈਂ ਵੀ ਹੋ ਚੁੱਕੀ ਹੈ, ਜਿਸ ਕਾਰਨ ਪਿੰਡ ਦੀ ਸਮੂਹ ਪੰਚਾਇਤ ਅਤੇ ਮੋਹਤਬਰਾਂ ਨੇ ਫੈਸਲਾ ਕੀਤਾ ਕਿ ਕੋਈ ਵੀ ਕਿਸਾਨ ਮੰਡੀ ਵਿੱਚ ਝੋਨਾ ਧਰਤੀ ਤੇ ਨਹੀ ਲਾਹੇਗਾ ਅਤੇ ਅਪਣੀ ਅਪਣੀ ਭਰੀ ਝੋਨੇ ਦੀ ਟਰਾਲੀ ਸ਼ੈੱਡਾਂ ਹੇਠਾਂ ਮੀਹ ਤੋ ਬਚਣ ਦੇ ਲਈ ਖੜਾ ਕਰ ਸਕਦਾ ਹੈ, ਇਸ ਤੋ ਬਾਅਦ ਇਹ ਮਾਮਲਾ ਸਾਂਤ ਹੋ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement