ਨੌਜਵਾਨਾਂ ਨੇ ਬਜ਼ੁਰਗ ’ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਅਤੇ ਕੀਤੀ ਕੁੱਟਮਾਰ
Published : Jun 15, 2021, 12:10 am IST
Updated : Jun 15, 2021, 12:10 am IST
SHARE ARTICLE
image
image

ਨੌਜਵਾਨਾਂ ਨੇ ਬਜ਼ੁਰਗ ’ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਅਤੇ ਕੀਤੀ ਕੁੱਟਮਾਰ

ਜੈ ਸ਼੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਹਰੇ ਵੀ ਲਗਵਾਏ ਤੇ ਪਾਕਿਸਤਾਨੀ ਜਸੂਸ ਵੀ ਕਿਹਾ

ਗਾਜ਼ੀਆਬਾਦ, 14 ਜੂਨ : ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਵਿਚ ਨੌਜਵਾਨਾਂ ਨੇ ਇਕ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਉ ਕਾਫੀ ਵਾਇਰਲ ਹੋ ਰਿਹਾ ਹੈ। ਪੀੜਤ ਬਜ਼ੁਰਗ ਦਾ ਨਾਮ ਅਬਦੁਲ ਸਮਦ ਹੈ। ਨੌਜਵਾਨਾਂ ਨੇ ਨਾ ਸਿਰਫ ਬਜ਼ੁਰਗ ਦੀ ਕੁੱਟਮਾਰ ਕੀਤੀ ਬਲਕਿ ਉਨ੍ਹਾਂ ਦੀ ਦਾੜ੍ਹੀ ਵੀ ਜਬਰੀ ਕੱਟ ਦਿਤੀ। ਇਸ ਦੌਰਾਨ ਬਜ਼ੁਰਗ ਹੱਥ ਜੋੜ ਕੇ ਉਨ੍ਹਾਂ ਦੀਆਂ ਮਿਨਤਾਂ ਕਰ ਰਿਹਾ ਸੀ ਪਰ ਨੌਜਵਾਨਾਂ ਨੇ ਇਕ ਨਾ ਸੁਣੀ।
ਨੌਜਵਾਨਾਂ ਨੇ ਇਸ ਘਟਨਾ ਦਾ ਵੀਡੀਉ ਵੀ ਬਣਾਇਆ ਅਤੇ ਉਸ ਨੂੰ ਵਾਇਰਲ ਕਰ ਦਿਤਾ। ਵੀਡੀਉ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੀੜਤ ਬਜ਼ੁਰਗ ਨੂੰ ਨੌਜਵਾਨਾਂ ਨੇ ਘੇਰਿਆ ਹੋਇਆ ਹੈ ਤੇ ਉਨ੍ਹਾਂ ਦੇ ਹੱਥ ਵਿਚ ਕੈਂਚੀ ਹੈ। ਇਸ ਦੌਰਾਨ ਇਕ ਨੌਜਵਾਨ ਬਜ਼ੁਰਗ ਦੇ ਮੂੰਹ ਉਤੇ ਥੱਪੜ ਮਾਰ ਰਿਹਾ ਹੈ।
ਪੀੜਤ ਮੁਤਾਬਕ ਨੌਜਵਾਨਾਂ ਨੇ ਉਸ ਕੋਲੋਂ ਜੈ ਸ਼੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਹਰੇ ਵੀ ਲਗਵਾਏ ਅਤੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਜਾਸੂਸ ਹੋ। ਅਬਦੁਲ ਮੁਤਾਬਕ ਆਰੋਪੀ ਉਸ ਨੂੰ ਇਹ ਕਹਿ ਕੇ ਧਮਕਾ ਰਹੇ ਸੀ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਮੁਸਲਮਾਨਾਂ ਨੂੰ ਮਾਰਿਆ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਲੋਨੀ ਪੁਲਿਸ ਨੇ ਕੇਸ ਦਰਜ ਕਰ ਕੇ ਮੁੱਖ ਆਰੋਪੀ ਪ੍ਰਵੇਸ਼ ਗੁਰਜਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਹ ਘਟਨਾ 5 ਜੂਨ ਦੀ ਹੈ, ਜਦੋਂ ਬੁਲੰਦਸ਼ਹਿਰ ਦਾ ਰਹਿਣ ਵਾਲਾ ਬਜ਼ੁਰਗ ਅਬਦੁਲ ਸਮਦ ਲੋਨੀ ਆਇਆ ਸੀ ਅਤੇ ਮਸਜਿਦ ਜਾਣ ਲਈ ਆਟੋ ਵਿਚ ਬੈਠਿਆ। ਦਸਿਆ ਜਾ ਰਿਹਾ ਹੈ ਕਿ ਆਟੋ ਵਿਚ ਬੈਠੇ ਕੱੁਝ ਲੋਕ ਉਸ ਨੂੰ ਜ਼ਬਰਦਸਤੀ ਜੰਗਲ ਵਿਚ ਲੈ ਗਏ, ਜਿਥੇ ਉਨ੍ਹਾਂ ਨੇ ਇਕ ਕਮਰੇ ਵਿਚ ਲਿਜਾ ਕੇ ਬਜ਼ੁਰਗ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦਾੜ੍ਹੀ ਕੱਟੀ। ਲੋਨੀ ਦੇ ਸੀਓ ਅਤੁਲ ਕੁਮਾਰ ਸੋਨਕਰ ਨੇ ਕਿਹਾ ਕਿ ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ।                        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement