ਪੰਜਾਬ 'ਚ ਕਰੋਨਾ ਦਾ ਤੇਜ਼ੀ ਨਾਲ ਹੋ ਰਿਹਾ ਵਾਧਾ, ਇਕ ਹਫ਼ਤੇ 'ਚ 22 ਲੋਕਾਂ ਦੀ ਮੌਤ
Published : Jun 15, 2020, 4:31 pm IST
Updated : Jun 15, 2020, 4:31 pm IST
SHARE ARTICLE
Covid19
Covid19

ਪੰਜਾਬ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਹੁਣ ਆਏ ਦਿਨ ਇਜਾਫਾ ਹੋ ਰਿਹਾ ਹੈ

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਅਤੇ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਹੁਣ ਆਏ ਦਿਨ ਇਜਾਫਾ ਹੋ ਰਿਹਾ ਹੈ ਇਸੇ ਤਹਿਤ ਬੀਤੇ ਐਤਵਾਰ ਨੂੰ ਦੋ ਬਜੁਰਗਾਂ ਦੀ ਇਕ ਅਮ੍ਰਿੰਤਸਰ ਅਤੇ ਇਕ ਦੀ ਪਠਾਨਕੋਰਟ ਚ ਮੌਤ ਹੋ ਗਈ ਸੀ। ਇਸ ਨਾਲ ਇਕ ਔਰਤ ਦੀ ਜਲੰਧਰ ਵਿਚ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਇਕ ਹਫਤੇ ਦੇ ਵਿਚ ਵਿਚ ਸੂਬੇ ਵਿਚ 22 ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਕਾਰਨ ਹੋ ਗਈ ਹੈ।

Covid 19Covid 19

ਜਿਸ ਤੋਂ ਬਾਅਦ ਸੂਬੇ ਵਿਚ ਕੁੱਲ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਇਨ੍ਹਾਂ ਵਿਚੋਂ ਇਕਲੇ ਅੰਮ੍ਰਿਤਸਰ ਵਿਚ ਹੀ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 21 ਹੋ ਗਈ ਹੈ। ਜਿਨ੍ਹਾਂ ਵਿਚੋਂ ਇਕ ਹਫਤੇ ਵਿਚ 13 ਮੌਤਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਇੱਕ 68 ਸਾਲਾ ਮਰੀਜ਼ ਲੁਧਿਆਣਾ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ।

COVID19 cases total cases rise to 308993COVID19 cases 

ਮੌਤ ਤੋਂ ਬਾਅਦ ਰਿਪੋਰਟ ਕਰਨ 'ਤੇ ਉਹ ਕੋਰੋਨਾ ਪੌਜੇਟਿਵ ਪਾਇਆ ਗਿਆ। ਬਜ਼ੁਰਗ ਪਠਾਨਕੋਟ ਦੇ ਮੁਹੱਲਾ ਸੁੰਦਰਨਗਰ ਦਾ ਵਸਨੀਕ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਨੂੰ ਪੰਜਾਬ ਵਿੱਚ 69 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ। ਇੱਕ ਹਫਤੇ ਵਿੱਚ ਰਾਜ ਵਿੱਚ 523 ਕੇਸ ਹੋਏ ਹਨ। ਦੱਸ ਦੱਈਏ ਕਿ ਐਤਵਾਰ ਨੂੰ ਅਮ੍ਰਿੰਤਸਰ ਵਿਚ ਸਭ ਤੋਂ ਵੱਧ 17, ਅਮ੍ਰਿੰਤਸਰ ਵਿਚ 15 ਅਤੇ ਜਲੰਧਰ ਵਿਚ 13 ਕੇਸ ਦਰਜ਼ ਹੋਏ ਹਨ।

Covid 19Covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement