ਫਾਜ਼ਿਲਕਾ: ਜਨਮ ਤੋਂ 2 ਦਿਨ ਬਾਅਦ ਹੀ ਹੋਈ ਧੀ ਦੀ ਮੌਤ, ਸਦਮੇ 'ਚ ਪਿਤਾ ਨੇ ਵੀ ਕੀਤੀ ਖੁਦਕੁਸ਼ੀ 
Published : May 15, 2021, 4:30 pm IST
Updated : May 15, 2021, 4:53 pm IST
SHARE ARTICLE
File Photo
File Photo

ਮ੍ਰਿਤਕ ਨੇ ਆਪਣੇ ਘਰ ਦੇ ਕਮਰੇ ’ਚ ਰੋਸ਼ਨਦਾਨ ਨਾਲ ਕੱਪੜੇ ਦਾ ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ।

ਫਾਜ਼ਿਲਕਾ : ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ਦੇ ਨੇੜੇ ਬਣੀ ਰਾਣਾ ਕਾਲੋਨੀ ਵਾਸੀ ਨੌਜਵਾਨ ਨੇ ਆਪਣੀ ਧੀ ਦੀ ਮੌਤ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਕਾਲੋਨੀ ਵਾਸੀ 28 ਸਾਲਾ ਲਖਵਿੰਦਰ ਸਿੰਘ ਉਰਫ ਲੱਖਾ ਸਿੰਘ ਦਾ ਵਿਆਹ ਕਰੀਬ 2 ਸਾਲ ਪਹਿਲਾਂ ਕੁਲਵੰਤ ਕੌਰ ਵਾਸੀ ਸਰਹੱਦੀ ਪਿੰਡ ਰੇਤੇ ਵਾਲੀ ਭੈਣੀ ਨਾਲ ਹੋਇਆ ਸੀ।

9 ਮਈ ਨੂੰ ਕੁਲਵੰਤ ਕੌਰ ਨੇ ਆਪਣੇ ਪੇਕੇ ਪਿੰਡ ’ਚ ਪਹਿਲੀ ਔਲਾਦ ਦੇ ਰੂਪ ’ਚ ਇਕ ਬੇਟੀ ਨੂੰ ਜਨਮ ਦਿੱਤਾ ਸੀ। ਨਵਜੰਮੀ ਧੀ ਦੀ ਜਨਮ ਲੈਣ ਦੇ 2 ਦਿਨ ਬਾਅਦ ਮੌਤ ਹੋ ਗਈ ਤੇ ਇਸ ਗੱਲ ਦਾ ਸਦਮਾ ਲਖਵਿੰਦਰ ਸਿੰਘ ਝੱਲ ਨਾ ਸਕਿਆ। ਉਸ ਨੇ ਆਪਣੇ ਘਰ ਦੇ ਕਮਰੇ ’ਚ ਰੋਸ਼ਨਦਾਨ ਨਾਲ ਕੱਪੜੇ ਦਾ ਫੰਦਾ ਬਣਾ ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਮਿਹਨਤ-ਮਜ਼ਦੂਰੀ ਕਰਦਾ ਸੀ। ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ’ਚ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement