ਪ੍ਰਵਾਸੀ ਕਸ਼ਮੀਰੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ : ਡਾ. ਰਾਜ
Published : May 15, 2020, 10:40 am IST
Updated : May 15, 2020, 10:40 am IST
SHARE ARTICLE
File Photo
File Photo

ਇਨਸਾਨੀਅਤ ਤੇ ਦਰਿਆਦਿਲੀ ਦੀ ਕਾਇਮ ਕੀਤੀ ਮਿਸਾਲ

ਹੁਸ਼ਿਆਰਪੁਰ, 14 ਮਈ (ਸਪੋਕਸਮੈਨ ਸਮਾਚਾਰ ਸੇਵਾ): ਕੋਰੋਨਾ ਵਾਇਰਸ ਦੇ ਕਾਰਣ ਲਾਕਡਾਊਨ ਵਿਚ ਬਹੁਤੇ ਪ੍ਰਵਾਸੀ ਮਜ਼ਦੂਰ/ਕਿਰਤੀ ਅਪਣੇ ਘਰਾਂ ਨੂੰ ਕੂਚ ਕਰ ਰਹੇ ਹਨ। ਕੁੱਝ ਅਜਿਹੇ ਕਸ਼ਮੀਰੀ ਕਿਰਤੀ ਚੰਡੀਗੜ੍ਹ ਤੋਂ ਜੰਮੂ ਲਈ ਪੈਦਲ ਹੀ ਤੁਰ ਪਏ ਸਨ ਅਤੇ 3 ਦਿਨ ਬਾਅਦ ਉਹ ਹੁਸ਼ਿਆਰਪੁਰ ਵਿਖੇ ਪਹੁੰਚੇ। ਹੁਸ਼ਿਆਰਪੁਰ ਦੇ ਆਰ.ਟੀ.ਆਈ. ਅਵੇਅਰਨੈਸ ਫ਼ੋਰਮ ਦੇ ਚੇਅਰਮੈਨ ਰਾਜੀਵ ਵਸ਼ਿਸ਼ਟ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਵੇਖਿਆ, ਉਨ੍ਹਾਂ ਨਾਲ ਗੱਲ ਕਰ ਉਨ੍ਹਾਂ ਦੀ ਪਰੇਸ਼ਾਨੀ ਜਾਣੀ ਤੇ ਉਨ੍ਹਾਂ ਦੀ ਮਦਦ ਕਰਨ ਲਈ ਕੁੱਝ ਵਸੀਲਾ ਕਰਨ ਦਾ ਸੋਚਿਆ। ਉਸੇ ਸਮੇਂ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਇਕ ਐਮਰਜੈਂਸੀ ਕਾਰਨ ਅਪਣੇ ਸਕੈਨ ਸੈਂਟਰ ਜਾਣ ਲਈ ਉਧਰੋਂ ਨਿਕਲੇ ਅਤੇ ਇਹਨਾਂ ਪ੍ਰਵਾਸੀਆਂ ਨੂੰ ਵੇਖ ਉਹ ਵੀ ਉਨ੍ਹਾਂ ਦੀ ਖ਼ਬਰ-ਸਾਰ ਲੈਣ ਲਈ ਰੁਕੇ। ਸ਼੍ਰੀ ਵਸ਼ਿਸ਼ਟ ਨੇ ਉਨ੍ਹਾਂ ਨੂੰ ਪ੍ਰਵਾਸੀਆਂ ਦੀ ਆਪ-ਬੀਤੀ ਸੁਣਾਈ, ਜਿਸ ਤੇ ਡਾ. ਰਾਜ ਨੇ ਤੁਰਤ ਉਨ੍ਹਾਂ ਲਈ ਖਾਣੇ ਦਾ ਇੰਤਜਾਮ ਕੀਤਾ ਅਤੇ ਉਨ੍ਹਾਂ ਨੂੰ ਜੰਮੂ ਬਾਰਡਰ ਤਕ ਪਹੁੰਚਾਉਣ ਲਈ ਨਿਜੀ ਖ਼ਰਚ 'ਤੇ ਟੈਂਪੂ ਟ੍ਰੇਵਲਰ ਦਾ ਬੰਦੋਬਸਤ ਕੀਤਾ।

File photoFile photo

ਉਨ੍ਹਾਂ ਦੇ ਸਪੁੱਤਰ ਨਿਸ਼ਾਂਤ ਕੁਮਾਰ ਨੇ ਤੁਰਤ ਐਸ.ਡੀ.ਐਮ. ਦਫ਼ਤਰ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੇ ਅਤੇ ਡਰਾਈਵਰ ਦੇ ਪਾਸ ਬਣਵਾ ਕੇ ਦਿਤੇ ਤਾਂ ਜੋ ਰਸਤੇ ਵਿਚ ਵੀ ਉਨ੍ਹਾਂ ਨੂੰ ਕਿਸੇ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਰਾਜ ਦੀ ਇਸ ਮਦਦ ਲਈ ਧੰਨਵਾਦ ਕਰਨ ਲਈ ਇਹਨਾਂ ਪ੍ਰਵਾਸੀ ਮਜਦੂਰਾਂ ਕੋਲ ਸ਼ਬਦ ਹੀ ਨਹੀਂ ਸਨ। ਉਨ੍ਹਾਂ ਦੇ ਮੁਰਝਾਏ ਚਿਹਰਿਆਂ 'ਤੇ ਖੁਸ਼ੀ ਵੇਖਦੇ ਹੀ ਬਣਦੀ ਸੀ। ਵਧੇਰੇ ਗ਼ੌਰ ਦੀ ਗੱਲ ਹੈ ਕਿ ਡਾ. ਰਾਜ ਨੇ ਸਿਰਫ਼ ਖਾਣੇ ਜਾਂ ਗੱਡੀ ਦਾ ਪ੍ਰਬੰਧ ਹੀ ਨਹੀਂ ਕੀਤਾ ਬਲਕਿ ਲਗਭਗ ਇਕ ਘੰਟਾ ਇਹ ਸਾਰੇ ਇੰਤਜਾਮ ਹੋਣ ਤਕ ਉਹ ਉਥੇ ਹੀ ਪ੍ਰਵਾਸੀ ਮਜਦੂਰਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਨੂੰ ਟ੍ਰੈਵਲਰ ਵਿਚ ਬਿਠਾ ਕੇ ਜੰਮੂ ਨੂੰ ਰਵਾਨਾ ਕਰ ਕੇ ਹੀ ਉਨ੍ਹਾਂ ਨੇ ਵੀ ਅਪਣੇ ਘਰ ਦਾ ਰੁਖ ਕੀਤਾ। ਇਸ ਮੌਕੇ ਰਾਜੀਵ ਵਸ਼ਿਸ਼ਟ ਨੇ ਡਾ. ਰਾਜ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਾ. ਰਾਜ ਦੀ ਦਰਿਆਦਿਲੀ ਅਤੇ ਇਨਸਾਨੀਅਤ ਨਿਭਾਉਣ ਦੇ ਕਈ ਕਿੱਸੇ ਸੁਣੇ ਸਨ ਤੇ ਅੱਜ ਖੁਦ ਵੀ ਅੱਖੀਂ ਵੇਖਿਆ। ਉਨ੍ਹਾਂ ਕਿਹਾ  ਕਿ ਡਾ. ਰਾਜ ਨੇ ਇਹ ਉਪਰਾਲਾ ਰਾਜਨੀਤੀ ਤੋਂ ਉਪਰ ਉਠ ਕੇ ਕਿਸੇ ਵੋਟ ਬੈਂਕ ਲਈ ਨਹੀਂ ਬਲਕਿ ਸਿਰਫ਼ ਇਨਸਾਨੀਅਤ ਦੇ ਨਾਤੇ ਕੀਤਾ ਹੈ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement