ਜ਼ਿਲ੍ਹੇ 'ਚ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੀ ਲੇਬਰ ਦੀ ਹੋਵੇਗੀ ਨਾਕਿਆਂ 'ਤੇ ਜਾਂਚ : ਡੀ ਸੀ
Published : Apr 15, 2020, 10:34 am IST
Updated : Apr 15, 2020, 10:34 am IST
SHARE ARTICLE
File photo
File photo

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਕੋਵਿਡ-19 ਤੋਂ ਬਚਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਣਕ ਦੀ ਵਾਢੀ ਮੌਕੇ ਜ਼ਿਲ੍ਹੇ 'ਚ ਬਾਹਰੋਂ ਆਉਣ

ਨਵਾਂਸ਼ਹਿਰ, 14 ਅਪ੍ਰੈਲ (ਅਮਰੀਕ ਸਿੰਘ ਢੀਂਡਸਾ):-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਕੋਵਿਡ-19 ਤੋਂ ਬਚਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਣਕ ਦੀ ਵਾਢੀ ਮੌਕੇ ਜ਼ਿਲ੍ਹੇ 'ਚ ਬਾਹਰੋਂ ਆਉਣ ਵਾਲੇ ਕਿਸੇ ਵੀ ਮਜ਼ਦੂਰ ਜਾਂ ਕੰਬਾਈਨ ਚਾਲਕਾਂ ਦੀ ਵਿਸ਼ੇਸ਼ ਚੈਕਿੰਗ ਕਰਵਾਉਣ ਦੇ ਆਦੇਸ਼ ਦਿਤੇ ਗਏ ਹਨ। ਜ਼ਿਲ੍ਹੇ 'ਚ ਲੇਬਰ ਕਨੌਣ (ਮਾਛੀਵਾੜਾ-ਰਾਹੋਂ ਪੁੱਲ), ਚੱਕਦਾਨਾ (ਫ਼ਿਲੌਰ-ਰਾਹੋਂ ਰੋਡ), ਅਲਾਚੌਰ (ਗੜ੍ਹਸ਼ੰਕਰ ਰੋਡ), ਮੇਹਲੀ (ਫ਼ਗਵਾੜਾ-ਜਲੰਧਰ ਰੋਡ) ਤੇ ਆਸਰੋਂ ਨਾਕਿਆਂ ਰਾਹੀਂ ਹੀ ਆ ਸਕੇਗੀ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਪ੍ਰਧਾਨਗੀ ਹੇਠ ਖਰੀਦ ਏਜੰਸੀਆਂ ਅਤੇ ਲਿਫ਼ਟਿੰਗ ਠੇਕੇਦਾਰਾਂ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਨੇ ਕਿਹਾ ਕਿ ਜ਼ਿਲ੍ਹੇ 'ਚ ਬਾਹਰੋਂ ਆਉਣ ਵਾਲੀ ਲੇਬਰ ਕੇਵਲ ਪੰਜ ਅੰਤਰ ਜ਼ਿਲ੍ਹਾ ਰਸਤਿਆਂ ਰਾਹੀਂ ਆਉਣ ਦਿਤੀ ਜਾਵੇਗੀ। ਜੇ ਕੋਈ ਲੇਬਰ ਕਿਸੇ ਹੋਰ ਰਸਤੇ ਰਾਹੀਂ ਜ਼ਿਲ੍ਹੇ 'ਚ ਦਾਖ਼ਲ ਹੋਈ ਤਾਂ ਪ੍ਰਸ਼ਾਸਨ ਵਲੋਂ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਦੇ ਆਦੇਸ਼ ਪਹਿਲਾਂ ਹੀ ਦੇ ਦਿਤੇ ਗਏ ਹਨ।

File photoFile photo

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਹਿਲਾਂ ਹੀ ਕੋਵਿਡ-19 ਨਾਲ ਵੱਡੀ ਲੜਾਈ ਲੜ ਕੇ ਹਟਿਆ ਹੈ ਅਤੇ ਛੋਟੀ ਜਿਹੀ ਲਾਪ੍ਰਵਾਹੀ ਜ਼ਿਲ੍ਹੇ ਨੂੰ ਫ਼ੇਰ ਤੋਂ ਵੱਡੇ ਸੰਕਟ ਵੱਲ ਧੱਕ ਸਕਦੀ ਹੈ। ਇਸ ਲਈ ਜ਼ਿਲ੍ਹੇ 'ਚ ਕਣਕ ਦੀ ਵਾਢੀ ਸਮੇਂ ਆਉਣ ਵਾਲੀ ਲੇਬਰ ਅਤੇ ਬਾਹਰੋਂ ਆਉਣ ਵਾਲੇ ਕੰਬਾਇਨ ਚਾਲਕਾਂ ਤੇ ਸਟਾਫ਼ ਦੀ ਦੂਸਰੇ ਜ਼ਿਲ੍ਹਿਆਂ ਨਾਲ ਲੱਗਦੇ ਨਾਕਿਆਂ 'ਤੇ ਚੈਕਿੰਗ ਜ਼ਰੂਰੀ ਕਰ ਦਿਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਾਕਿਆਂ ਰਾਹੀਂ ਲੇਬਰ ਦੀ ਚੈਕਿੰਗ ਦੇ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ 'ਚ ਲੁਧਿਆਣਾ ਜ਼ਿਲ੍ਹੇ ਨਾਲ ਲੱਗਦੀਆਂ ਸੀਮਾਵਾਂ 'ਤੇ ਸਤਲੁੱਜ ਪੁੱਲ ਅਤੇ ਫ਼ਿਲੌਰ-ਰਾਹੋਂ ਰੋਡ 'ਤੇ ਚੱਕਦਾਨਾ, ਹੁਸ਼ਿਆਰਪੁਰ ਜ਼ਿਲ੍ਹੇ ਨਾਲ ਲੱਗਦੀ ਸੀਮਾ 'ਤੇ ਗੜ੍ਹਸ਼ੰਕਰ ਰੋਡ 'ਤੇ, ਜਲੰਧਰ ਜ਼ਿਲ੍ਹੇ ਨਾਲ ਲੱਗਦੀ ਸੀਮਾ 'ਤੇ ਮੇਹਲੀ ਨਾਕੇ ਰਾਹੀਂ ਅਤੇ ਰੂਪਨਗਰ ਨਾਲ ਲੱਗਦੀ ਸੀਮਾ 'ਤੇ ਆਸਰੋਂ ਨਾਕੇ ਰਾਹੀਂ ਲੇਬਰ ਦੀ ਮੈਡੀਕਲ ਟੀਮਾਂ ਪਾਸੋਂ 'ਸਕਰੀਨਿੰਗ' ਕਰਵਾ ਕੇ ਹੀ ਲੇਬਰ ਨੂੰ ਜ਼ਿਲ੍ਹੇ ਅੰਦਰ ਲਿਆਂਦਾ ਜਾ ਸਕਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement