ਗਾਜ਼ੀਪੁਰ ਮੰਡੀ ’ਚ ਬਰਡ ਫ਼ਲੂ ਨਹੀਂ, ਸਾਰੇ ਸੈਂਪਲ ਆਏ ਨੈਗੇਟਿਵ
Published : Jan 15, 2021, 12:33 am IST
Updated : Jan 15, 2021, 12:33 am IST
SHARE ARTICLE
image
image

ਗਾਜ਼ੀਪੁਰ ਮੰਡੀ ’ਚ ਬਰਡ ਫ਼ਲੂ ਨਹੀਂ, ਸਾਰੇ ਸੈਂਪਲ ਆਏ ਨੈਗੇਟਿਵ

ਨਵੀਂ ਦਿੱਲੀ, 14 ਜਨਵਰੀ: ਦੇਸ਼ ਦੇ ਕਈ ਸੂਬਿਆਂ ’ਚ ਸਾਹਮਣੇ ਆ ਚੁਕੇ ਬਰਡ ਫ਼ਲੂ ਦੇ ਮਾਮਲਿਆਂ ਨੂੰ ਲੈ ਕੇ ਹੁਣ ਦਿੱਲੀ ਲਈ ਇਕ ਰਾਹਤ ਭਰੀ ਖ਼ਬਰ ਹੈ। ਰਾਜਧਾਨੀ ਦੇ ਐਨੀਮਲ ਹਸਬੈਂਡਰੀ ਵਿਭਾਗ ਅਨੁਸਾਰ ਦਿੱਲੀ ਦੀ ਗਾਜੀਪੁਰ ਮੁਰਗਾ ਮੰਡੀ ਤੋਂ ਜਲੰਧਰ ਭੇਜੇ 100 ਸੈਂਪਲ ਨੈਗੇਟਿਵ ਆਏ ਹਨ। ਇਨ੍ਹਾਂ ਸੈਂਪਲ ’ਚ ਬਰਡ ਫ਼ਲੂ ਦੀ ਪੁਸ਼ਟੀ ਨਹੀਂ ਹੋਈ ਹੈ। 
ਦਿੱਲੀ ਦੇ ਸੰਜੇ ਝੀਲ ’ਚ ਬਰਡ ਫ਼ਲੂ ਦੀ ਪੁਸ਼ਟੀ ਤੋਂ ਪਹਿਲਾਂ ਗਾਜੀਪੁਰ ਮੰਡੀ ਤੋਂ ਰੈਂਡਮ ਸੈਂਪਲ ਜਲੰਧਰ ਭੇਜੇ ਗਏ ਸਨ। ਹਾਲਾਂਕਿ ਹੁਣ ਵੀ ਐਨਿਮਲ ਹਸਬੈਂਡਰੀ ਵਿਭਾਗ ਦੀ ਟੀਮ ਅਲਰਟ ’ਤੇ ਹੈ ਅਤੇ ਵੱਖ-ਵੱਖ ਇਲਾਕਿਆਂ ਤੋਂ ਰੈਂਡਮ ਸੈਂਪਲ ਇਕੱਠੇ ਕਰ ਰਹੀ ਹੈ। 10 ਦਿਨਾਂ ਲਈ ਪੋਲਟਰੀ ਬਾਜ਼ਾਰ ਕਰ ਦਿਤਾ ਸੀ ਬੰਦ:  ਦਿੱਲੀ ’ਚ ਕਾਵਾਂ ਅਤੇ ਬਤੱਖ਼ਾਂ ਦੇ ਨਮੂਨਿਆਂ ’ਚ ਬਰਡ ਫ਼ਲੂ ਦੀ ਪੁਸ਼ਟੀ ਹੋਣ ਦੇ 3 ਦਿਨਾਂ ਬਾਅਦ ਇਹ ਨਤੀਜੇ ਆਏ ਹਨ।  (ਏਜੰਸੀ)
ਕਾਵਾਂ ਅਤੇ ਬਤੱਖ਼ਾਂ ਦੇ ਨਮੂਨਿਆਂ ’ਚ ਬਰਡ ਫ਼ਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਬੀਤੇ ਸੋਮਵਾਰ ਸ਼ਹਿਰ ਦੇ ਬਾਹਰੋਂ ਲਿਆਏ ਜਾਣ ਵਾਲੇ ਪੈਕੇਟ ਬੰਦ ਚਿਕਨ ਦੀ ਵਿਕਰੀ ’ਤੇ ਰੋਕ ਲਗਾ ਦਿਤੀ ਸੀ। ਸਰਕਾਰ ਦੇ ਚੌਕਸੀ ਵਜੋਂ 10 ਦਿਨਾਂ ਲਈ ਪੋਲਟਰੀ ਬਾਜ਼ਾਰ ਵੀ ਬੰਦ ਕਰ ਦਿਤਾ ਸੀ।
ਸਾਰੇ ਨਮੂਨੇ ਆਏ ਨੈਗੇਟਿਵ: ਪਸ਼ੂ ਪਾਲਣ ਇਕਾਈ ਦੇ ਸੀਨੀਅਰ ਅਧਿਕਾਰੀ ਰਾਕੇਸ਼ ਸਿੰਘ ਨੇ ਕਿ ਬੁਧਵਾਰ ਨੂੰ 104 ਨਮੂਨਿਆਂ ਦੇ ਨਤੀਜੇ ਆਏ, ਇਨ੍ਹਾਂ ’ਚੋਂ 100 ਨਮੂਨੇ ਗਾਜ਼ੀਪੁਰ ਮੰਡੀ ’ਚ 35 ਪੋਲਟਰੀ ਪੰਛੀਆਂ ਦੇ ਸਨ। ਸਾਰੇ ਨਮੂਨਿਆਂ ’ਚ ਇਨਫ਼ੈਕਸ਼ਨ ਨਹੀਂ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਰਥ ਇਹ ਹੋਇਆ ਕਿ ਦਿੱਲੀ ’ਚ ਪੋਲਟਰੀ ਪੰਛੀਆਂ ’ਚ ਏਵੀਅਨ ਫ਼ਲੂ ਨਹੀਂ ਹੈ। ਇਸ ਤੋਂ ਇਲਾਵਾ, ਬਗਲਿਆਂ ਦੇ 4 ਨਮੂਨੇ ਹਸਤਸਾਲ ਪਾਰਕ ਤੋਂ ਲਏ ਗਏ ਸਨ ਅਤੇ ਇਨ੍ਹਾਂ ’ਚ ਇਨਫ਼ੈਕਸ਼ਨ ਦੀ ਪੁਸ਼ਟੀ ਹੋਣ ਦਾ ਖ਼ਦਸ਼ਾ ਹੈ। (ਏਜੰਸੀ) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement