ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬੱਬੂ ਮਾਨ ਅਤੇ ਕਈ ਕਾਲਾਕਾਰਾਂ ਵਲੋਂ "ਜੂਝਦਾ ਪੰਜਾਬ" ਮੰਚ ਦਾ ਐਲਾਨ
Published : Dec 14, 2021, 6:11 pm IST
Updated : Dec 14, 2021, 6:11 pm IST
SHARE ARTICLE
File Photo
File Photo

ਕੀ ਇਹ ਨਾਅਰਾ, ਮਹਿਜ਼ ਜੁਮਲਾ ਬਣ ਕੇ ਤਾਂ ਨਹੀਂ ਰਹਿ ਜਾਵੇਗਾ?

 

ਚੰਡੀਗੜ੍ਹ – ਪੰਜਾਬੀ ਗਾਇਕ ਬੱਬੂ ਮਾਨ ਨੇ ਅੱਜ ਵੱਡਾ ਐਲਾਨ ਕਰਦਿਆਂ 'ਜੂਝਦਾ ਪੰਜਾਬ ਮੰਚ' ਦਾ ਐਲਾਨ ਕਰ ਦਿੱਤਾ ਹੈ। ਬੱਬੂ ਮਾਨ ਨੇ ਇਹ ਐਲਾਨ ਅਪਣੇ ਸਾਥੀਆਂ ਅਮਿਤੋਜ ਮਾਨ, ਗੁਲ ਪਨਾਗ ਤੇ ਹੋਰਨਾਂ ਨਾਲ ਮਿਲ ਕੇ ਕੀਤਾ ਹੈ। ਇਸ ਸਬੰਧੀ ਅੱਜ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਬੱਬੂ ਮਾਨ ਨੇ ‘ਜੂਝਦਾ ਪੰਜਾਬ’ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਲੋਗੋ ਨਾਲ ਇਕ ਪੋਸਟ ਵੀ ਲਿਖੀ ਗਈ ਹੈ। ਇਸ ਲੋਗੋ ਨਾਲ ਲਿਖਿਆ ਹੈ, ‘ਖ਼ਬਰਾਂ ਹੋਣ ਜਾਂ ਭਾਸ਼ਣ, ਹਰ ਪਾਸੇ ਪੰਜਾਬ ਬਚਾਉਣਾ, ਪੰਜਾਬ ਬਚਾਉਣਾ ਹੀ ਸੁਣਾਈ ਦਿੰਦਾ ਹੈ। ਕੀ ਇਹ ਨਾਅਰਾ, ਮਹਿਜ਼ ਜੁਮਲਾ ਬਣ ਕੇ ਤਾਂ ਨਹੀਂ ਰਹਿ ਜਾਵੇਗਾ?

file photo

 

ਕਿਉਂਕਿ ਪੰਜਾਬ ਬਚਾਉਣਾ ਕਿਵੇਂ ਹੈ, ਇਹ ਤਾਂ ਕੋਈ ਦੱਸ ਹੀ ਨਹੀਂ ਰਿਹਾ। ਗੁਰੂਆਂ ਦੀ ਵਰਸੋਈ ਹੋਈ ਇਸ ਪੰਜ ਦਰਿਆਵਾਂ ਦੀ ਧਰਤੀ ’ਤੇ ਸਾਡੇ ਮੁੰਡੇ, ਕੁੜੀਆਂ ਦਾ ਜੀਅ ਲੱਗਣਾ ਬੰਦ ਹੋ ਗਿਆ ਹੈ।’ ‘ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ। ਸ਼ਾਨਮਈ ਇਤਿਹਾਸ ਵਾਲੇ ਲੋਕ ਨਸ਼ੇ, ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਅਲਾਮਤਾਂ ਦੀ ਜਕੜ ’ਚ ਹਨ। ਪੰਜਾਬ 3 ਲੱਖ ਕਰੋੜ ਦਾ ਕਰਜ਼ਈ ਹੈ। ਕਾਨੂੰਨ ਦੇ ਰਾਜ ਦੀ ਬਜਾਏ ਸੱਤਾ, ਧਨ ਤੇ ਬਾਹੂਬਲ ਦਾ ਬੋਲਬਾਲਾ ਹੈ। ਸਿਆਸੀ ਧਿਰਾਂ ਪੂਰੀ ਤਰ੍ਹਾਂ ਕਾਰਪੋਰੇਟ ਸੱਭਿਆਚਾਰ ’ਚ ਲਿਪਤ ਹੋ ਗਈਆਂ ਹਨ ਤੇ ਇਨ੍ਹਾਂ ਦਾ ਮਕਸਦ ਲੋਕਾਂ ਦੀ ਭਲਾਈ ਦੀ ਬਜਾਏ ਉਨ੍ਹਾਂ ਦੀ ਲੁੱਟ ਹੋ ਗਿਆ ਹੈ।

ਪੋਸਟ ਦੇ ਅਖ਼ੀਰ ’ਚ ਲਿਖਿਆ ਹੈ, ‘ਅਜਿਹੇ ਮੌਕੇ ਇਕ ਸਾਲ ਤੋਂ ਵੱਧ ਸਮੇਂ ਤੱਕ ਦਿੱਲੀ ਦੀਆਂ ਬਰੂਹਾਂ ’ਤੇ ਚੱਲਿਆ ਕਿਸਾਨ ਅੰਦੋਲਨ ਪੰਜਾਬ ਦੀ ਹੋਂਦ ਦੀ ਲੜਾਈ ਲੜਿਆ ਹੈ। ਬਾਬੇ ਨਾਨਕ ਦੇ ‘ਸਰਬੱਤ ਦਾ ਭਲਾ’ 'ਤੇ ਆਪਸੀ ਸੰਵਾਦ ਨੇ ਇਸ ਅੰਦੋਲਨ ਨੂੰ ਫ਼ਤਿਹ ਦਾ ਰਾਹ ਦਿਖਾਇਆ। ਆਪਣੀ ਹੋਂਦ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਪੰਜਾਬੀ 2022 ਦੀਆਂ ਵਿਧਾਨ ਸਭਾ ਚੋਣਾਂ ’ਚੋਂ ਬਿਹਤਰ ਭਵਿੱਖ ਲੋਚਦੇ ਹਨ।’ ਇਸ ਦੇ ਨਾਲ ਹੀ ਦੱਸ ਦਈਏ ਕਿ ਪਾਰਟੀ ਦੇ ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ, ਐਮ.ਐਲ.ਏ ਚੋਣ ਲੜਨ ਤੋਂ ਪਹਿਲਾਂ ਉਮੀਦਵਾਰ ਨੂੰ ਆਪਣੇ ਏਜੰਡੇ ਦਾ ਹਲਫਨਾਮਾ ਦੇਣਾ ਹੋਵੇਗਾ

 

 ਜੇਕਰ ਹਲਫ਼ਨਾਮਾ ਨਹੀਂ ਦਿੱਤਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਗੰਦੀ ਰਾਜਨੀਤੀ ਕਰਨ ਵਾਲਿਆਂ ਦਾ ਪਰਦਾਫਾਸ਼ ਕਰਾਂਗੇ। ਕਿਸਾਨ ਲਹਿਰ ਦੀ ਜਿੱਤ ਨੇ ਪੰਜਾਬ ਦੇ ਲੋਕਾਂ ਦੀ ਏਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਪੰਜਾਬ ਵਿਚ ਕੁੱਝ ਹੋਰ ਬੋਲਦੀਆਂ ਹਨ ਅਤੇ ਦਿੱਲੀ ਜਾ ਕੇ ਕੁੱਝ ਹੋਰ ਬੋਲਦੀਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਉਨ੍ਹਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਪੰਜਾਬੀ ਗਾਇਕ ਅਤੇ ਅਦਕਾਰਾ ਰਣਜੀਤ ਬਾਵਾ ਵੀ ਹਾਜ਼ਰ ਸਨ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement