ਕਿਸਾਨਾਂ-ਮਜ਼ਦੂਰਾਂ ਨੇ ਦਿੱਲੀ ਦਾ ਇਕ ਨਾਕਾ ਤੋੜਿਆ
Published : Dec 14, 2020, 12:43 am IST
Updated : Dec 14, 2020, 12:43 am IST
SHARE ARTICLE
image
image

ਕਿਸਾਨਾਂ-ਮਜ਼ਦੂਰਾਂ ਨੇ ਦਿੱਲੀ ਦਾ ਇਕ ਨਾਕਾ ਤੋੜਿਆ

ਦੂਸਰਾ ਨਾਕਾ ਕੁੰਡਲੀ ਬਾਰਡਰ ਤੋਂ ਇਕ ਕਿਲੋਮੀਟਰ ਪਿੱਛੇ ਲੋਕਾਂ ਦੇ ਦਬਾਅ ਕਾਰਨ ਦਿੱਲੀ ਪੁਲਿਸ ਨੂੰ ਹਟਾਉਣਾ ਪਿਆ

ਨਵੀਂ ਦਿੱਲੀ, 13 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਦੂਸਰਾ ਕਾਫ਼ਲਾ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਦਿੱਲੀ ਵਿਚ ਲਾਏ ਮੋਰਚੇ ਵਿਚ ਪਹੁੰਚਿਆ। ਕਾਫ਼ਲਾ ਐਡਾ ਵੱਡਾ ਸੀ ਕਿ 8 ਲਾਊਡ ਸਪੀਕਰਾਂ ਵਾਲੀਆਂ ਗੱਡੀਆਂ ਲਾ ਕੇ ਵੀ ਇਹ ਕੰਟਰੋਲ ਨਹੀਂ ਸੀ ਹੋ ਰਿਹਾ। ਮਜ਼ਦੂਰਾਂ ਕਿਸਾਨਾਂ ਦੇ ਕਾਫ਼ਲੇ ਨੇ ਕੁੰਡਲੀ ਬਾਰਡਰ ਉਤੇ ਲੱਗੇ ਪਹਿਲੇ ਨਾਕੇ ਨੂੰ ਤੋੜਿਆ। ਪੁਲਿਸ ਵਲੋਂ ਦੂਸਰੇ ਨਾਕੇ ਨੂੰ ਮਜ਼ਬੂਤ ਕਰਨ ਲਈ ਰਸਤੇ ਵਿਚ ਟਿੱਪਰ, ਟਰੱਕਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਭਾਰੀ ਰੁਕਾਵਟਾਂ ਖੜੀਆਂ ਕੀਤੀਆਂ। ਪਰ ਜਦੋਂ ਕਾਫ਼ਲੇ ਦਾ ਦਬਾਅ ਲਗਾਤਾਰ ਵਧਦਾ ਗਿਆ ਤਾਂ ਭਾਰੀ ਪੁਲਿਸ ਬਲਾਂ ਨੂੰ ਵੀ ਪਿੱਛੇ ਹਟਣਾ ਪਿਆ। ਲੰਮੇ ਜਾਮ ਲੱਗੇ ਹੋਣ ਕਰ ਕੇ ਸੈਂਕੜੇ ਵਹੀਕਲ ਰਸਤੇ ਵਿਚ ਹੀ ਫਸੇ ਰਹੇ। ਪੁਲਿਸ ਨੇ ਅਨੇਕਾਂ ਥਾਵਾਂ ਉਤੇ ਕਾਫ਼ਲੇ ਦੇ ਵਹੀਕਲਾਂ ਨੂੰ ਉਲਟੇ ਪਾਸੇ ਗੁਮਰਾਹ ਵੀ ਕੀਤਾ।

ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲੇ ਦਾ ਪਹਿਲਾ ਹਿੱਸਾ
ਭਾਵੇਂ ਦਿੱਲੀ-ਪਾਣੀਪਤ ਰੋਡ ਉਤੇ ਨਰੇਲਾ-ਕੁੰਡਲੀ ਬਾਰਡਰ ਉਤੇ ਪਹੁੰਚਣ ਵਿਚ ਕਾਮਯਾਬ ਹੋ ਗਿਆ ਪਰ ਹਜ਼ਾਰਾਂ ਸਾਧਨ ਸਾਰੀ ਰਾਤ ਤੇ ਦੂਸਰੇ ਦਿਨ ਵੀ ਟਰੈਫ਼ਿਕ ਜਾਮ ਵਿਚ ਫਸੇ ਰਹੇ। ਵਾਲੰਟੀਅਰਾਂ ਦੀ ਵਿਸ਼ੇਸ਼ ਤਾਇਨਾਤੀ ਕਰ ਕੇ ਕਾਫ਼ਲਿਆਂ ਨੂੰ ਪੰਡਾਲ ਵਿਚ ਲਿਆਂਦਾ ਗਿਆ। ਸੂਬਾ ਆਗੂਆਂ ਨੇ ਮੋਰਚੇ ਨੂੰ ਸੰਬੋਧਤ ਹੁੰਦੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਖੇਤੀ ਖੇਤਰਾਂ ਵਿਚ ਹੋਰ ਸੁਧਾਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਕਿ ਖੇਤੀ ਖੇਤਰ ਵਿਚ ਹੋਰ ਨਿਜੀ ਨਿਵੇਸ਼ ਕੀਤਾ ਜਾਵੇਗਾ। ਖੇਤੀ ਤਾਂ ਪਹਿਲਾਂ ਹੀ ਨਿਜੀ ਹੈ। ਪਰ ਪ੍ਰਧਾਨ ਮੰਤਰੀ ਦਾ ਇਰਾਦਾ ਹੁਣ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਖੇਤਰ ਵਿਚ ਲਿਆਉਣਾ ਹੈ। ਮੋਦੀ ਹਕੂਮਤ ਦੀਆਂ ਅਜਿਹੀਆਂ ਨੀਤੀਆਂ ਵਿਰੁਧ ਮੋਰਚਾ ਲੰਮਾ ਸਮਾਂ ਚਲੇਗਾ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜੇਕਰ ਮੋਰਚਾ 2024 ਤੱਕ ਵੀ ਚਲਾਉਣਾ ਪਿਆ ਤਾਂ ਚਲਾਇਆ ਜਾਵੇਗਾ। ਖੇਤੀ ਵਿਰੋਧੀ ਕਾਨੂੰਨਾਂ ਵਿਰੁਧ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੋਰਚੇ ਵਿਚ ਸੂਬਾ ਆਗੂ ਜਸਵੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਪਹਿਲਾਂ ਹੀ ਇਸ ਮੋਰਚੇ ਦੀ ਅਗਵਾਈ ਕਰਦੇ ਆ ਰਹੇ ਹਨ। ਆਗੂਆਂ ਨੇ ਦਸਿਆ ਕਿ ਜੰਡਿਆਲਾ ਗੁਰੂ ਵਿਖੇ ਖੇਤੀ ਵਿਰੋਧੀ ਕਾਨੂੰਨਾਂ ਵਿਰੁਧ ਰੇਲ ਰੋਕੋ ਮੋਰਚਾ 81ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਜ਼ੋਰ ਲਗਾ ਰਹੀ ਹੈ। ਪ੍ਰਧਾਨ ਮੰਤਰੀ ਖ਼ੁਦ ਆਪ ਅੱਗੇ ਆ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਪਹਿਲ ਕਰਨ। ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਦਿੱਲੀ ਲਈ ਅਗਲਾ ਜੱਥਾ 25 ਦਸੰਬਰ ਨੂੰ ਰਵਾਨਾ ਹੋਵੇਗਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement