ਦਿੱਲੀ ਨੂੰ ਮਜ਼ਬੂਤੀ ਨਾਲ ਘੇਰ ਕੇ ਹੀ ਨਿਕਲ ਸਕਦਾ ਹੈ ਖੇਤੀ ਕਾਨੂੰਨਾਂ ਦਾ ਹੱਲ : ਬਰਿੰਦਰ ਢਿੱਲੋਂ
Published : Nov 14, 2020, 7:11 am IST
Updated : Nov 14, 2020, 7:11 am IST
SHARE ARTICLE
image
image

ਦਿੱਲੀ ਨੂੰ ਮਜ਼ਬੂਤੀ ਨਾਲ ਘੇਰ ਕੇ ਹੀ ਨਿਕਲ ਸਕਦਾ ਹੈ ਖੇਤੀ ਕਾਨੂੰਨਾਂ ਦਾ ਹੱਲ : ਬਰਿੰਦਰ ਢਿੱਲੋਂ

ਕਿਹਾ, ਯੂਥ ਕਾਂਗਰਸ ਡੱਟ ਕੇ ਖੜੀ ਹੈ ਕਿਸਾਨਾਂ ਨਾਲ



ਚੰਡੀਗੜ੍ਹ, 13 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਸਾਨਾਂ ਤੇ ਕੇਂਦਰ ਦੀ ਗੱਲਬਾਤ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਜਿਹੀ ਗੱਲਬਾਤ ਤੋਂ ਕੁੱਝ ਨਹੀਂ ਨਿਕਲਣ ਵਾਲਾ। ਅੱਜ ਇਥੇ ਪੰਜਾਬ ਕਾਂਗਰਸ ਦੇ ਸੂਬਾ ਦਫ਼ਤਰ ਵਿਖੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਸਮੇਂ ਉਨ੍ਹਾਂ ਇਸ ਬਾਰੇ ਪੱਤਰਕਾਰਾਂ ਵਲੋਂ ਪੁਛੇ ਜਾਣ 'ਤੇ ਕਿਹਾ ਕਿ ਅਸਲ ਵਿਚ 26-27 ਨੂੰ ਕਿਸਾਨਾਂ ਵਲੋਂ ਦਿੱਲੀ ਘੇਰਨ ਅਤੇ ਕਾਂਗਰਸ ਵਲੋਂ ਦਿੱਲੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਦਿਤੇ ਧਰਨੇ ਦੇ ਦਬਾਅ ਕਾਰਨ ਮਜਬੂਰੀ ਵਿਚ ਕਿਸਾਨ ਜਥੇਬੰਦੀਆਂ ਨੂੰ ਸੱਦਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਇਕੋ ਰਾਹ ਦਿੱਲੀ ਨੂੰ ਮਜ਼ਬੂਤੀ ਨਾਲ ਘੇਰਨ ਨਾਲ ਹੀ ਨਿਕਲ ਸਕਦਾ ਹੈ। ਦਿੱਲੀ ਜਾ ਕੇ ਟਰੈਕਟਰ ਤੇ ਭਾਜਪਾ ਸਰਕਾਰ ਦੇ ਪੁਤਲੇ ਫੂਕਣ ਵਰਗੇ ਐਕਸ਼ਨਾਂ ਦੀ ਵੀ ਲੋੜ ਹੈ ਅਤੇ ਅਜਿਹੇ ਰੋਸ ਪ੍ਰਦਰਸ਼ਨਾਂ ਲਈ ਕੋਈ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ। ਅਜਿਹੇ ਸਿੱਧੇ ਤਿੱਖੇ ਐਕਸ਼ਨਾਂ ਬਿਨਾਂ ਮੋਦੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕਣ ਵਾਲੀ। ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਪੂਰੀ ਤਰ੍ਹਾਂ ਕਿਸਾਨਾਂ ਦੇ ਸਮਰਥਨ ਵਿਚ ਖੜੀ ਹੈ ਤੇ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਬਣਦਾ ਪੂਰਾ ਯੋਗਦਾਨ ਪਾਵੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement