ਅਕਾਲੀ ਦਲ ਨੂੰ ਜਾਂ ਵਜ਼ੀਰੀ ਜਾਂ ਕਿਸਾਨੀ ਬਚਾਉਣੀ ਹੋਵੇਗੀ : ਢੀਂਡਸਾ
Published : Sep 14, 2020, 1:16 am IST
Updated : Sep 14, 2020, 1:16 am IST
SHARE ARTICLE
image
image

ਅਕਾਲੀ ਦਲ ਨੂੰ ਜਾਂ ਵਜ਼ੀਰੀ ਜਾਂ ਕਿਸਾਨੀ ਬਚਾਉਣੀ ਹੋਵੇਗੀ : ਢੀਂਡਸਾ

ਪਟਿਆਲਾ, 13 ਸਤੰਬਰ (ਜਸਪਾਲ ਸਿੰਘ ਢਿੱਲੋਂ) : ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਕ ਤੋਂ ਬਾਅਦ ਇਕ ਅਪਣੇ ਏਜੰਡੇ ਪਾਸ ਕਰਵਾ ਰਹੀ ਹੈ, ਕਿਉਂਕਿ ਉਨ੍ਹਾਂ ਇਕੱਲਿਆਂ ਕੋਲ ਹੀ ਲੋਕ ਸਭਾ 'ਚ ਬਹੁਮਤ ਹੈ। ਇਸ ਵੇਲੇ ਪੂਰੇ ਭਾਰਤ ਵਿਚ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਜਿਥੇ ਭਾਜਪਾ ਤੇ ਭਾਈਵਾਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਰਾਜਸੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ, ਉਥੇ ਹੀ ਦੇਸ਼ ਦੀਆਂ ਬਹੁ-ਗਿਣਤੀ ਕਿਸਾਨ ਜਥੇਬੰਦੀਆਂ ਵੀ ਸੜਕਾਂ ਤੇ ਉਤਰ ਕੇ ਅਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕਰ ਰਹੇ ਹਨ। ਪੰਜਾਬ ਦੀ ਵਿਧਾਨ ਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜੋ ਤਿੰਨ ਆਰਡੀਨੈਂਸਾਂ ਦੇ ਵਿਰੋਧ ਦਾ ਜੋ ਮਤਾ ਲਿਆਂਦਾ, ਨੂੰ ਅਕਾਲੀ ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਸੀ ਪਾਰਟੀਆਂ ਨੇ ਸਰਕਾਰ ਦਾ ਸਾਥ ਦਿੰਦਿਆਂ ਮਤੇ ਵਿਰੁਧ ਸਹਿਮਤੀ ਪ੍ਰਗਟਾਈ। ਤਾਜ਼ਾ ਸਥਿਤੀ ਇਹ ਹੈ ਕਿ ਭਲਕੇ ਲੋਕ ਸਭਾ 'ਚ ਇਸ ਆਰਡੀਨੈਂਸ ਨੂੰ ਬਿਲ ਦਾ ਰੂਪ ਦੇਕੇ ਪਾਸ ਕਰਾਉਣ ਲਈ ਰੱਖਿਆ ਜਾਵੇਗਾ। ਭਾਵੇਂ ਭਾਜਪਾ ਵਿਰੁੱਧ ਲੜਾਈ ਲੜ ਰਹੀਆਂ ਰਾਜਸੀ ਪਾਰਟੀਆਂ ਨੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਕਾਗਰਸੀ ਸਾਂਸਦ ਇਸ ਦਾ ਵਿਰੋਧ ਕਰਨ ਦਾ ਮਨ ਬਣਾ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਕਿਸਾਨਾਂ ਦੇ ਆਪਣੇ ਆਪ ਨੂੰ ਹਿਤੈਸ਼ੀ ਕਹਾਉਣ ਵਾਲਾ ਅਕਾਲੀ ਦਲ ਬਾਦਲ ਇਸ ਦਾ ਵਿਰੋਧ ਕਰੇਗਾ ਜਾਂ ਹੱਕ 'ਚ ਖੜੇਗਾ। ਉਨ੍ਹਾਂ ਆਖਿਆ ਕਿ ਅਕਾਲੀ ਦਲ ਬਾਦਲ ਨੂੰ ਇਕ ਪਾਸੇ ਹੀ ਖੜਣਾ ਪਊ। ਜੇ ਕੇਂਦਰੀ ਵਜ਼ੀਰ ਬਚਾਉਣੀ ਹੈ ਤਾਂ ਭਾਜਪਾ ਵਲੋਂ ਲਿਆਦੇ ਤਿੰਨ ਆਰਡੀਨੈਂਸਾਂ ਦੇ ਹੱਕ 'ਚ ਖੜਣਗੇ ਜੇ ਕਿਸਾਨ ਆਰਡੀਨੈਂਸਾਂ ਦਾ ਵਿਰੋਧ ਕਰਨਗੇ ਤਾਂ ਵਜ਼ੀਰੀ ਤਿਆਗਨੀ ਪਏਗੀ , ਉਨ੍ਹਾਂ ਨੂੰ ਕੋਈ ਉਮੀਦ ਨਹੀਂ ਕਿ ਅਕਾਲੀ ਦਲ ਵਜ਼ੀਰੀ ਛੱਡ ਪਾਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement