ਬਾਥਰੂਮ 'ਚ ਟੀਕਾ ਲਗਾ ਰਹੇ ਨੌਜਵਾਨ ਦੀ ਮੌਤ
Published : Jul 14, 2018, 1:29 am IST
Updated : Jul 14, 2018, 1:29 am IST
SHARE ARTICLE
Himanshu's body lying in the bathroom
Himanshu's body lying in the bathroom

ਪਿੰਡ ਮੱਲੀਆਂ ਦੇ ਗੁਰਦੁਆਰੇ ਦੇ ਨਜ਼ਦੀਕ ਸੰਗਤ ਦੀ ਸਹੂਲਤ ਲਈ ਬਣਾਏ ਬਾਥਰੂਮ ਵਿਚ ਇਕ ਨਸ਼ੇੜੀ ਨੌਜਵਾਨ ਦੀ ਆਪਣੀ ਬਾਂਹ ਵਿਚ ਟੀਕਾ ਲਾਉਣ ਵੇਲੇ ਮੌਕੇ ਉਪਰ ਹੀ ਮੌਤ ਹੋ ਗਈ.....

ਟਾਂਗਰਾ : ਪਿੰਡ ਮੱਲੀਆਂ ਦੇ ਗੁਰਦੁਆਰੇ ਦੇ ਨਜ਼ਦੀਕ ਸੰਗਤ ਦੀ ਸਹੂਲਤ ਲਈ ਬਣਾਏ ਬਾਥਰੂਮ ਵਿਚ ਇਕ ਨਸ਼ੇੜੀ ਨੌਜਵਾਨ ਦੀ ਆਪਣੀ ਬਾਂਹ ਵਿਚ ਟੀਕਾ ਲਾਉਣ ਵੇਲੇ ਮੌਕੇ ਉਪਰ ਹੀ ਮੌਤ ਹੋ ਗਈ। ਇਸ  ਦਾ ਪਤਾ ਲਗਣ 'ਤੇ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਲੋਂ ਤੁਰੰਤ ਥਾਣਾ ਜੰਡਿਆਲਾ ਗੁਰੂ ਨੂੰ ਸੂਚਿਤ ਕੀਤਾ ਗਿਆ ਜਿਸ ਬਾਅਦ ਮੌਕੇ ਦਾ ਜਾਇਜ਼ਾ ਲੈਣ ਲਈ ਡੀਐਸਪੀ ਗੁਰਮੀਤ ਸਿੰਘ, ਐਸਐਚਓ ਸ਼ਮਿੰਦਰਜੀਤ ਸਿੰਘ ਪੁਲੀਸ ਫੋਰਸ ਸਮੇਤ ਪਹੁੰਚ ਗਏ। ਲਾਸ਼ ਦੇ ਨਜ਼ਦੀਕ ਕਿਸੇ ਨੂੰ ਵੀ ਜਾਣ ਨਹੀਂ ਦਿਤਾ ਗਿਆ। ਐਸਐਸਪੀ ਪਰਮਪਾਲ ਸਿੰਘ ਦੇ ਆਉਣ 'ਤੇ ਲਾਸ਼ ਨੂੰ ਬਾਹਰ ਕੱਢਿਆ ਗਿਆ।

ਬਾਅਦ ਦੁਪਹਿਰ ਉਸ ਦੀ ਪਹਿਚਾਣ ਹਿਮਾਂਸ਼ੂ ਉਰਫ ਸੰਨੀ ਸਪੁੱਤਰ ਰਾਜਿੰਦਰ ਕੁਮਾਰ, ਗਹਿਰੀ ਮੰਡੀ ਵਜੋਂ ਹੋ ਗਈ ਸੀ। ਇਹ ਪੁੱਛੇ ਜਾਣ ਕਿ ਪਿਛਲੇ ਦਿਨੀਂ ਥਾਣਾ ਖਿਲਚੀਆਂ ਅਧੀਨ ਪੈਂਦੇ ਵਡਾਲਾ ਕਲਾਂ ਪਿੰਡ ਦੇ ਸ਼ਮਿੰਦਰ ਸਿੰਘ ਪੁਤਰ ਬਲਵਿੰਦਰ ਸਿੰਘ ਵੱਲੋਂ ਪੁਲੀਸ 'ਤੇ ਲਗਾਏ ਦੋਸ਼ ਕਿ ਉਹ ਪਹਿਲਾਂ ਨਸ਼ੇ ਕਰਨ ਦਾ ਆਦੀ ਸੀ ਅਤੇ ਹੁਣ ਨਸ਼ੇ ਛੱਡ ਚੁਕਾ ਹੈ  ਪਰ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੇ ਵਿਰੁਧ ਕਾਰਵਾਈ ਕਰਨ ਸਮਂੇ ਇਸ ਤਰਾਂ ਦੀ ਇਲਜ਼ਾਮਬਾਜੀ ਕੀਤੀ ਜਾਂਦੀ ਹੈ। ਪੁਲੀਸ ਨੇ ਪਤਾ ਲਗਣ 'ਤੇ ਕਾਰਵਾਈ ਕਰਨੀ ਹੀ ਹੋਵੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement