ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕੀਤਾ
ਲੁਧਿਆਣਾ: ਮਾਛੀਵਾੜਾ ਦੇ ਨਾਲ ਲੱਗਦੇ ਪਿੰਡ ਬੇਰਸਾਲਾ ਦੇ ਕੁਝ ਨੌਜਵਾਨਾਂ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕੀਤਾ ਗਿਆ ਕਾਬੂ ਜੋ ਕਿ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਪਿੰਡ ਵਾਸੀਆਂ ਨੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਵੀਡੀਓ ਵਿੱਚ ਜੋ ਦੋ ਨੌਜਵਾਨ ਦਿਖਾਈ ਦੇ ਰਹੇ ਹਨ ਉਹ ਵੀਡੀਓ ਵਿੱਚ ਦੱਸ ਰਹੇ ਹਨ ਉਹ ਕਿਸ ਕੋਲੋਂ ਨਸ਼ਾ ਲੈ ਕੇ ਆਉਂਦੇ ਸਨ ਅਤੇ ਕਿਸ ਕਿਸ ਨੂੰ ਨਸ਼ਾ ਸਪਲਾਈ ਕਰਦੇ ਸਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ।
ਐਸ ਐਚ ਓ ਪਵਿੱਤਰ ਦਾ ਕਹਿਣਾ ਹੈ ਕਿ ਕਿਸੀ ਗਸਤ ਦੇ ਦੌਰਾਨ ਮਾਛੀਵਾੜਾ ਦੇ ਨਾਲ ਲੱਗਦੇ ਪਿੰਡ ਬੇਰਸਾਲਾ ਦੇ ਕੋਲ ਇਕੱਠ ਦੇਖਿਆ ਤਾਂ ਵਿਅਕਤੀਆਂ ਨੇ ਸਾਨੂੰ ਦੱਸਿਆ ਦੋ ਨੌਜਵਾਨ ਇੱਕ ਮਜ਼ਦੂਰ ਪਾਸ ਖੜੇ ਸਨ ਤਾਂ ਭੱਜ ਕੇ ਮੱਕੀ ਵਿੱਚ ਵੜ ਗਏ। ਅਸੀਂ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਮੱਕੀ ਵਿੱਚੋਂ ਕੱਢਿਆ ਤੇ ਇਹਨਾਂ ਦਾ ਨਾਮ ਪੁੱਛਿਆ ਤਾਂ ਇੱਕ ਦਾ ਨਾਂ ਰਾਜੂ ਦੂਜੇ ਦਾ ਨਾਮ ਤਰਨਜੀਤ ਸਿੰਘ ਦਸਿਆ। ਦੋਨੋਂ ਜਣੇ ਨਸ਼ੇ ਦੀ ਹਾਲਤ ਵਿੱਚ ਹਨ ਤੇ ਤਾਂ ਦੋਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲ ਇਹਨਾਂ ਦਾ ਇੱਕ ਮੋਬਾਇਲ ਬਰਾਮਦ ਹੋਇਆ। ਪਰ ਉਹਨਾਂ ਕੋਲੋਂ ਕੋਈ ਵੀ ਨਸ਼ਾ ਬਰਾਮਦ ਨਹੀਂ ਹੋਇਆ ਅਤੇ ਮੁਢਲੀ ਜਾਂਚ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੋਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਨਸ਼ਾ ਕਰਨ ਦੇ ਆਦੀ ਹਨ। ਨਸ਼ਾ ਕਰਨ ਲਈ ਇਹ ਕਿਸ ਕੋਲੋਂ ਨਸ਼ਾ ਲੈ ਕੇ ਆਉਂਦੇ ਸਨ ਜਾਂਚ ਕੀਤੀ ਜਾ ਰਹੀ ਹੈ।
