ਖ਼ਬਰਾਂ |

ਤਾਜ਼ਾ |

ਹੁਣ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ ਭਗਵੰਤ ਮਾਨ ਸਰਕਾਰ: ਕੇਜਰੀਵਾਲ
Published : Jun 14, 2026, 11:03 pm IST
Updated : Jun 14, 2026, 11:03 pm IST
SHARE ARTICLE
Now Mann govt will also provide free darshan of Salasar-Khatu Shyam, Haridwar-Rishikesh and Mathura-Vrindavan: Kejriwal
Now Mann govt will also provide free darshan of Salasar-Khatu Shyam, Haridwar-Rishikesh and Mathura-Vrindavan: Kejriwal

'ਅਜੇ ਸਰਕਾਰ ਦਰਬਾਰ ਸਾਹਿਬ-ਦੁਰਗਿਆਣਾ ਮੰਦਿਰ ਤੇ ਬਾਲਮੀਕਿ ਮੰਦਿਰ ਅਤੇ ਅਨੰਦਪੁਰ ਸਾਹਿਬ-ਨੈਣਾ ਦੇਵੀ ਮੰਦਿਰ ਦੇ ਹੀ ਦਰਸ਼ਨ ਕਰਵਾ ਰਹੀ ਸੀ'

ਨਵੀਂ ਦਿੱਲੀ/ਪੰਜਾਬ: ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੇ ਵੀ ਮੁਫ਼ਤ ਦਰਸ਼ਨ ਕਰਵਾਏਗੀ। ਹੁਣ ਤੱਕ ਭਗਵੰਤ ਮਾਨ ਸਰਕਾਰ ਦਰਬਾਰ ਸਾਹਿਬ-ਦੁਰਗਿਆਣਾ ਮੰਦਿਰ ਤੇ ਬਾਲਮੀਕਿ ਮੰਦਿਰ ਅਤੇ ਅਨੰਦਪੁਰ ਸਾਹਿਬ-ਨੈਣਾ ਦੇਵੀ ਮੰਦਿਰ ਦੇ ਹੀ ਦਰਸ਼ਨ ਕਰਵਾ ਰਹੀ ਸੀ। ਪਰ ਸ਼ਰਧਾਲੂਆਂ ਦੀ ਭਾਰੀ ਮੰਗ 'ਤੇ ਸਰਕਾਰ ਨੇ ਤਿੰਨ ਨਵੇਂ ਰੂਟਾਂ 'ਤੇ ਸਥਿਤ ਇਨ੍ਹਾਂ ਤੀਰਥ ਅਸਥਾਨਾਂ 'ਤੇ ਵੀ ਆਪਣੇ ਖਰਚੇ 'ਤੇ ਸ਼ਰਧਾਲੂਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਜਲੰਧਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਧੂਮ-ਧਾਮ, ਆਦਰ ਅਤੇ ਸਤਿਕਾਰ ਨਾਲ ਮਨਾਇਆ। ਹੁਣ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਨੂੰ ਵੀ ਬਹੁਤ ਵਧੀਆ ਢੰਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਮਾਂ ਕਾਲੀ ਦਾ ਪ੍ਰਸਿੱਧ ਮੰਦਿਰ ਹੈ। ਲੋਕਾਂ ਦੀ ਉਸ ਵਿੱਚ ਬਹੁਤ ਸ਼ਰਧਾ ਅਤੇ ਮਾਨਤਾ ਹੈ। ਉੱਥੇ ਪੂਰੇ ਉੱਤਰੀ ਭਾਰਤ ਤੋਂ ਲੋਕ ਆਪਣੀਆਂ ਮਨੋਕਾਮਨਾਵਾਂ ਅਤੇ ਦੁੱਖ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਮਾਂ ਪੂਰੀ ਕਰਦੀ ਹੈ ਅਤੇ ਉਨ੍ਹਾਂ ਦੇ ਦੁੱਖ ਦੂਰ ਕਰਦੀ ਹੈ। 85 ਕਰੋੜ ਰੁਪਏ ਦੀ ਲਾਗਤ ਨਾਲ ਉਸ ਮੰਦਿਰ ਦਾ ਪੂਰਾ ਨਵੀਨੀਕਰਨ ਅਤੇ ਵਿਕਾਸ ਕੀਤਾ ਜਾ ਰਿਹਾ ਹੈ। ਸਤੰਬਰ ਵਿੱਚ ਇਹ ਬਣ ਕੇ ਤਿਆਰ ਹੋ ਜਾਵੇਗਾ। ਮੇਰੀ ਅਪੀਲ ਹੈ ਕਿ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਇੱਕ ਵਾਰ ਮੰਦਿਰ ਜਾ ਕੇ ਮਾਂ ਕਾਲੀ ਦੇ ਦਰਸ਼ਨ ਜ਼ਰੂਰ ਕਰਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਹੁਤ ਸਾਰੀਆਂ ਤੀਰਥ ਯਾਤਰਾਵਾਂ ਦਾ ਵੀ ਆਯੋਜਨ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਵੋਲਵੋ ਬੱਸਾਂ ਲਈਆਂ ਹਨ। ਅਜੇ ਤੀਰਥ ਯਾਤਰਾ ਦੇ ਦੋ ਰੂਟ ਚੱਲ ਰਹੇ ਹਨ। ਇੱਕ ਰੂਟ 'ਤੇ ਦਰਬਾਰ ਸਾਹਿਬ-ਦੁਰਗਿਆਣਾ ਮੰਦਿਰ ਅਤੇ ਵਾਲਮੀਕਿ ਮੰਦਿਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਦੂਜੇ ਰੂਟ 'ਤੇ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਮੰਦਿਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਹੁਣ ਤਿੰਨ ਰੂਟ ਹੋਰ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਾਲਾਸਰ-ਖਾਟੂ ਸ਼ਿਆਮ ਜੀ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਸ਼ਾਮਲ ਹਨ। ਇਨ੍ਹਾਂ ਤੀਰਥ ਯਾਤਰਾਵਾਂ ਦਾ ਪੂਰਾ ਖਰਚਾ ਸਰਕਾਰ ਖੁਦ ਚੁੱਕ ਰਹੀ ਹੈ। ਜੋ ਲੋਕ ਵੀ ਇੱਛੁਕ ਹਨ, ਉਹ ਜ਼ਰੂਰ ਜਾਣ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜੁਲਾਈ ਦੇ ਅਖੀਰ ਤੋਂ ਸਰਕਾਰ ਪੂਰੇ ਪੰਜਾਬ ਵਿੱਚ 'ਹੇ ਰਾਮ!' ਨਾਟਕ ਕਰਵਾ ਰਹੀ ਹੈ। ਆਸ਼ੂਤੋਸ਼ ਰਾਣਾ ਦੇ ਇਸ ਨਾਟਕ 'ਹੇ ਰਾਮ' ਵਿੱਚ ਰਾਮਾਇਣ ਦੇ ਕਈ ਪ੍ਰਸੰਗ ਹਨ ਅਤੇ ਰਾਮ ਤੇ ਰਾਵਣ ਦੇ ਵਿਚਕਾਰ ਦੀਆਂ ਕਈ ਦਿਲਚਸਪ ਗੱਲਬਾਤਾਂ ਦਿਖਾਈਆਂ ਗਈਆਂ ਹਨ। ਮੈਂ ਵੀ ਦਿੱਲੀ ਵਿੱਚ ਇਹ ਨਾਟਕ ਦੇਖਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖਿਆ ਹੈ। ਦਿੱਲੀ ਵਿੱਚ ਇਸ ਦੀ ਟਿਕਟ 8,000 ਰੁਪਏ ਦੀ ਹੁੰਦੀ ਸੀ, ਪਰ ਪੰਜਾਬ ਦੇ ਲੋਕਾਂ ਲਈ ਅਸੀਂ ਇਸ ਨੂੰ ਬਿਲਕੁਲ ਮੁਫ਼ਤ ਕੀਤਾ ਹੈ। ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦੇ ਕਈ ਮੰਚਨ ਕਰਵਾਏ ਜਾਣਗੇ। ਜਦੋਂ ਇਹ ਤੁਹਾਡੇ ਸ਼ਹਿਰ ਵਿੱਚ ਆਵੇ, ਤਾਂ ਇਸ ਨੂੰ ਬਿਲਕੁਲ ਮਿਸ ਨਾ ਕਰਿਓ। ਇਹ ਸਾਢੇ ਤਿੰਨ ਘੰਟੇ ਦਾ ਬਹੁਤ ਹੀ ਸ਼ਾਨਦਾਰ ਨਾਟਕ ਹੈ, ਜੋ ਜੁਲਾਈ ਦੇ ਅਖੀਰ ਤੋਂ ਸ਼ੁਰੂ ਕਰਵਾਇਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement