ਐਨਆਈਏ ਵਲੋਂ ਛੋਟਾ ਸ਼ਕੀਲ ਦੇ 2 ਸਹਿਯੋਗੀ ਗ੍ਰਿਫ਼ਤਾਰ
Published : May 14, 2022, 12:11 am IST
Updated : May 14, 2022, 12:12 am IST
SHARE ARTICLE
image
image

ਐਨਆਈਏ ਵਲੋਂ ਛੋਟਾ ਸ਼ਕੀਲ ਦੇ 2 ਸਹਿਯੋਗੀ ਗ੍ਰਿਫ਼ਤਾਰ

ਮੁੰਬਈ, 13 ਮਈ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਭਗੌੜੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਵਲੋਂ ਕੰਟਰੋਲ ਅਪਰਾਧ ਸਿੰਡੀਕੇਟ ਦੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਅਤੇ ਵਿੱਤੀ ਲੈਣ-ਦੇਣ ਨੂੰ ਸੰਭਾਲਣ ਦੇ ਦੋਸ਼ ’ਚ ਸ਼ਹਿਰ ਦੇ ਪੱਛਮੀ ਉਪਨਗਰ ਤੋਂ ਗੈਂਗਸਟਰ ਛੋਟਾ ਸ਼ਕੀਲ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਦੋਸ਼ੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੀ ਪਛਾਣ ਆਰਿਫ਼ ਅਬੁਬਕਰ ਸ਼ੇਖ (59) ਅਤੇ ਸ਼ਬੀਰ ਅਬੁਬਕਰ ਸ਼ੇਖ (51) ਦੇ ਰੂਪ ’ਚ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ, ‘‘ਦੋਹਾਂ ਨੂੰ ਦਾਊਦ ਇਬਰਾਹਿਮ ਦੇ ਸਿੰਡੀਕੇਟ ਵਿਰੁਧ ਮਾਮਲਿਆਂ ਦੀ ਜਾਂਚ ਕਰ ਰਹੇ ਐਨ.ਆਈ.ਏ. ਦੇ ਇਕ ਦਲ ਨੇ ਪੱਛਮੀ ਉਪਨਗਰ ਤੋਂ ਗ੍ਰਿਫ਼ਤਰ ਕੀਤਾ।’’
ਉਨ੍ਹਾਂ ਦਸਿਆ ਕਿ ਦੋਹਾਂ ਦੋਸ਼ੀਆਂ ਦੇ ਛੋਟਾ ਸ਼ਕੀਲ ਨਾਲ ਨਜ਼ਦੀਕੀ ਸੰਬੰਧ ਹਨ। ਸੂਤਰਾਂ ਨੇ ਦਸਿਆ ਕਿ ਮੁੰਬਈ ਅਤੇ ਠਾਣੇ ’ਚ ਵੱਖ-ਵੱਖ ਥਾਂਵਾਂ ’ਤੇ ਹਾਲ ’ਚ ਕੀਤੀ ਗਈ ਛਾਪੇਮਾਰੀ ’ਚ ਐੱਨ.ਆਈ.ਏ. ਨੇ ਜਾਂਚ ਲਈ ਕਈ ਸ਼ੱਕੀਆਂ ਦਾ ਪਤਾ ਲਗਾਇਆ ਸੀ। ਆਰਿਫ਼ ਅਤੇ ਸ਼ਬੀਰ ਵੀ ਉਨ੍ਹਾਂ ਸ਼ੱਕੀਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਡੀ ਕੰਪਨੀ (ਦਾਊਦ ਇਬਰਾਹਿਮ ਦੇ ਅਪਰਾਧ ਸਿੰਡੀਕੇਟ) ਨਾਲ ਉਨ੍ਹਾਂ ਦੇ ਸੰਬੰਧਾਂ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਐਨ.ਆਈ.ਏ. ਦਲ ਨੇ ਉਨ੍ਹਾਂ ਤੋਂ ਪੁੱਛ-ਗਿੱਛ ਦੌਰਾਨ ਪਾਇਆ ਕਿ ਆਰਿਫ਼ ਅਤੇ ਸ਼ਬੀਰ ਨੇ ਛੋਟਾ ਸ਼ਕੀਲ ਨਾਲ ਕੁਝ ਲੈਣ-ਦੇਣ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਛੋਟਾ ਸ਼ਕੀਲ ਪਾਕਿਸਤਾਨ ਤੋਂ ਇਕ ਕੌਮਾਂਤਰੀ ਅਪਰਾਧਕ ਸਿੰਡੀਕੇਟ ਚਲਾਉਂਦਾ ਹੈ ਅਤੇ ਇੰਟਰਪੋਲ ਨੇ ਉਸ ਵਿਰੁਧ ‘ਰੈੱਡ ਕਾਰਨਰ’ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਸ਼ਕੀਲ ਜ਼ਬਰਨ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਦੋਹਾਂ ਦੋਸ਼ੀਆਂ ਨੂੰ ਦਿਨ ’ਚ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement