ਹਲਵਾਈਆਂ ਨੂੰ ਪੁਰਾਣੀ ਭੋਜਨ ਸਮੱਗਰੀ ਨੂੰ ਨਸ਼ਟ ਕਰਨ ਦੇ ਨਿਰਦੇਸ਼
Published : May 14, 2020, 3:25 am IST
Updated : May 14, 2020, 3:25 am IST
SHARE ARTICLE
File Photo
File Photo

ਭੋਜਨ ਦੀਆਂ ਦੁਕਾਨਾਂ ਖ਼ਾਸਕਰ ਹਲਵਾਈ ਦੀਆਂ ਦੁਕਾਨਾਂ, ਜਿਹੜੀਆਂ ਕੋਵਿਡ 19 ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਹਨ

ਚੰਡੀਗੜ੍ਹ, 13 ਮਈ : ਭੋਜਨ ਦੀਆਂ ਦੁਕਾਨਾਂ ਖ਼ਾਸਕਰ ਹਲਵਾਈ ਦੀਆਂ ਦੁਕਾਨਾਂ, ਜਿਹੜੀਆਂ ਕੋਵਿਡ 19 ਕਾਰਨ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਹਨ, ਨੂੰ ਸਾਰੇ ਪੁਰਾਣੇ ਅਤੇ ਖਰਾਬ ਭੋਜਨ ਪਦਾਰਥਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਮਿਆਦ ਪੁੱਗ ਚੁੱਕੇ ਡੱਬਾਬੰਦ ਭੋਜਨ ਪਦਾਰਥਾਂ ਨੂੰ ਵੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਰਾਜ ਵਿਚ ਫ਼ੂਡ ਸੇਫ਼ਟੀ ਅਫ਼ਸਰਾਂ ਨੂੰ ਵਿਆਪਕ ਛਾਪੇਮਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੇ ਖਾਧ ਪਦਾਰਥਾਂ ਨੂੰ ਨਸ਼ਟ ਕਰਨ ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਪੂਰੇ ਰਾਜ ਵਿਚ ਸੈਂਕੜੇ ਖਾਣ-ਪੀਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ

ਤਾਂ ਜੋ ਪੁਰਾਣੇ ਖਾਧ ਪਦਾਰਥਾਂ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਫ਼ੂਡ ਬਿਜਨਸਿਸ ਨੂੰ ਕਿਹਾ ਗਿਆ ਹੈ ਕਿ ਉਹ ਘਰ ਵਿਚ ਸਪੁਰਦਗੀ ਅਤੇ ਅਪਣੇ ਸਥਾਨ 'ਤੇ ਗਾਹਕਾਂ ਨੂੰ ਸੇਵਾਵਾਂ ਦਿੰਦਿਆਂ ਸਮਾਜਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਦੇ ਨਵੇਂ ਆਦਰਸ਼ ਨੂੰ ਅਪਣਾਉਣ ਲਈ ਅਪਣੇ ਆਪ ਨੂੰ ਤਿਆਰ ਕਰਨ।

ਭੋਜਨ ਸੰਚਾਲਕਾਂ ਦੀ ਆਨਲਾਈਨ ਸਿਖਲਾਈ ਵੀ ਉਨ੍ਹਾਂ ਨੂੰ ਖਾਣ ਪੀਣ ਦੇ ਨਿਯਮਾਂ ਅਤੇ ਅਭਿਆਸਾਂ ਬਾਰੇ ਨਾ ਕੇਵਲ ਸੁਰੱਖਿਅਤ ਭੋਜਨ ਤਿਆਰ ਕਰਨ ਲਈ, ਬਲਕਿ ਸੁਰੱਖਿਅਤ ਭੋਜਨ ਸੇਵਾਵਾਂ ਬਾਰੇ ਵੀ ਜਾਗਰੂਕ ਕਰਨ ਲਈ ਦਿਤੀ ਜਾ ਰਹੀ ਹੈ। ਸ. ਪੰਨੂੰ ਨੇ ਚੇਤਾਵਨੀ ਦਿਤੀ ਕਿ ਕਿਸੇ ਵੀ ਵਿਅਕਤੀ ਨੂੰ ਮਿਆਦ ਪੁੱਗ ਚੁੱਕੇ ਜਾਂ ਘਟੀਆ ਅਤੇ ਅਸੁਰੱਖਿਅਤ ਭੋਜਨ ਸਮੱਗਰੀ ਗ੍ਰਾਹਕਾਂ ਨੂੰ ਦਿੰਦਾ ਪਾਇਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement