Amritsar Cirme News : ਅੰਮ੍ਰਿਤਸਰ ’ਚ ਨਸ਼ੇੜੀਆਂ ਦੀ ਗੁੰਡਾਗਰਦੀ, ਸ਼ਰੇਆਮ ਤਲਵਾਰਾਂ ਨਾਲ ਕੀਤਾ ਹਮਲਾ

By : BALJINDERK

Published : Mar 14, 2024, 5:11 pm IST
Updated : Mar 14, 2024, 5:45 pm IST
SHARE ARTICLE
Police interrogating
Police interrogating

Amritsar Cirme News : ਨਸ਼ੇ ਦਾ ਸੇਵਨ ਕਰਨ ਤੋਂ ਰੋਕਣ ’ਤੇ ਹੋਇਆ ਹੰਗਾਮਾ, ਮੌਕੇ ’ਤੇ ਪਹੁੰਚੀ ਪੁਲਿਸ

Amritsar Cirme News : ਅੰਮ੍ਰਿਤਸਰ ’ਚ ਨਸ਼ੇ ਦਾ ਕਾਰੋਬਾਰ ਅਤੇ ਨਸ਼ਾ ਤਸਕਰਾਂ ਦਾ ਗਿਰੋਹ ਵਧਣ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਅੱਜ ਵੀ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਨਸ਼ੇੜੀਆਂ ਨੇ  ਸ਼ਰੇਆਮ ਤਲਵਾਰਾਂ ਅਤੇ ਬੋਤਲਾਂ ਚਲਾਈਆਂ।

ਇਹ ਵੀ ਪੜੋ:Jalandhar News : ਹਲਵਾਈ ਬਣਿਆ ਕਰੋੜਪਤੀ, ਨਿਕਲੀ 1.50 ਕਰੋੜ ਰੁਪਏ ਦੀ ਲਾਟਰੀ  

ਕਟੜਾ ਦੂਲੋ ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਦੱਸਿਆ ਕਿ ਕਾਲੂ ਨਾਂ ਦਾ ਨੌਜਵਾਨ ਉਨ੍ਹਾਂ ਦੇ ਇਲਾਕੇ ’ਚ ਇਕੱਲਾ ਰਹਿੰਦਾ ਹੈ। ਅਣਪਛਾਤੇ ਨੌਜਵਾਨ ਉਸ ਦੇ ਘਰ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਉੱਥੇ ਬੈਠ ਕੇ ਨਸ਼ੇ ਕਰਦੇ ਹਨ। ਇਸ ਤੋਂ ਪਹਿਲਾਂ ਵੀ ਇਲਾਕਾ ਵਾਸੀਆਂ ਨੇ ਇਤਰਾਜ਼ ਕੀਤਾ ਸੀ ਪਰ ਨੌਜਵਾਨ ਝਗੜੇ ਕਰਨ ਲੱਗ ਜਾਂਦੇ।

ਇਹ ਵੀ ਪੜੋ:E- PAN Card Downlaod process: ਪੈਨ ਕਾਰਡ ਨੂੰ ਤੁਸੀਂ ਹੁਣ ਆਪਣੇ ਫੋਨ ’ਚ ਡਾਊਨਲੋਡ ਕਰਕੇ ਰੱਖ ਸਕਦੇ ਹੋ

ਅੱਜ ਸਵੇਰੇ ਵੀ ਜਦੋਂ ਇਲਾਕੇ ਦੀ ਰਹਿਣ ਵਾਲੀ ਇੱਕ ਛੋਟੀ ਲੜਕੀ ਬਾਜ਼ਾਰ ਵਿੱਚੋਂ ਸਾਮਾਨ ਲੈਣ ਗਈ ਤਾਂ ਅਚਾਨਕ 10 ਤੋਂ 15 ਨੌਜਵਾਨ ਆਏ ਅਤੇ ਕਾਲੂ ਦੇ ਘਰ ’ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਸਮਾਨ ਲੈਣ ਗਈ ਛੋਟੀ ਬੱਚੀ ਨੂੰ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਅੰੰਦਰ ਲਿਜਾ ਕੇ ਉਸ ਨੂੰ ਬਚਾਇਆ ਜੋ ਸਾਮਾਨ ਖਰੀਦਣ ਆਈ ਸੀ।

ਇਹ ਵੀ ਪੜੋ:Haryana News : ਸ਼ੁਭਕਰਨ ਮਾਮਲੇ ’ਚ ਹਰਿਆਣਾ ਸਰਕਾਰ ਹਾਈ ਕੋਰਟ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੀ 

ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇੱਥੇ ਖੇਡਦੇ ਹਨ ਅਤੇ ਨੌਜਵਾਨ ਇੱਥੇ ਨਸ਼ੇ ਦਾ ਸੇਵਨ ਕਰਦੇ ਹਨ। ਪਹਿਲਾਂ ਉਹ ਸ਼ਿਕਾਇਤ ਕਰਦੇ ਸੀ ਪਰ ਹੁਣ ਉਹ ਚੁੱਪ ਹਨ ਕਿਉਂਕਿ ਉਹ ਲੜਾਈ ਨਹੀਂ ਕਰਨਾ ਚਾਹੁੰਦੇ।

ਇਸ ਮਾਮਲੇ ਵਿਚ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਲਾਕੇ ਵਿੱਚ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ। ਪੁਲਿਸ ਅਨੁਸਾਰ ਇਲਾਕਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Kerala CAA News : ਕੇਰਲ ਸਰਕਾਰ ਸੀਏਏ ਦੇ ਖ਼ਿਲਾਫ਼ ਉਠਾਏਗੀ ਕਾਨੂੰਨੀ ਕਦਮ, ਰਾਜ ਮੰਤਰੀ ਦਾ ਫੈਸਲਾ, ਜਾਣੋ ਪੂਰਾ ਮਾਮਲਾ

(For more news apart from  Drug addicts attacked swords in Amritsar News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement