ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ   ਹਾਈ ਕੋਰਟ ਨੇ ਸੁਣਾਈ ਸਜ਼ਾ
Published : Mar 14, 2021, 1:17 am IST
Updated : Mar 14, 2021, 1:17 am IST
SHARE ARTICLE
IMAGE
IMAGE

ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਨੂੰ   ਹਾਈ ਕੋਰਟ ਨੇ ਸੁਣਾਈ ਸਜ਼ਾ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਚ ਸੇਵਾ ਕਰਨ ਦਾ ਹੁਕਮ

ਨਵੀਂ ਦਿੱਲੀ, 13 ਮਾਰਚ : ਦਿੱਲੀ ਹਾਈ ਕੋਰਟ ਨੇ ਕਤਲ ਕਰਨ ਦੀ ਕੋਸ਼ਿਸ਼ ਦੇ ਇਕ ਦੋਸ਼ੀ 21 ਸਾਲਾ ਨੌਜਵਾਨ ਨੂੰ  ਗੁਰਦੁਆਰਾ ਬੰਗਲਾ ਸਾਹਿਬ 'ਚ ਇਕ ਮਹੀਨੇ ਲਈ ਸੇਵਾ ਕਰਨ ਦਾ ਨਿਰਦੇਸ਼ ਦਿਤਾ ਹੈ | ਉਕਤ ਨੌਜਵਾਨ ਵਲੋਂ ਅਪਣੇ ਕੀਤੇ 'ਤੇ ਪਛਤਾਵਾ ਜ਼ਾਹਰ ਕਰਨ ਮਗਰੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਗਈ ਹੈ | ਜਸਟਿਸ ਸੁਬਰਮਣੀਅਮ ਪ੍ਰਸਾਦ ਨੇ ਸ਼ੁਕਰਵਾਰ ਨੂੰ  ਇਹ ਕਹਿੰਦੇ ਹੋਏ ਦੋਸ਼ੀ ਮੁਹੰਮਦ ਉਮੈਰ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ  ਖ਼ਾਰਜ ਕਰ ਦਿਤਾ ਕਿ ਉਹ 21 ਸਾਲ ਦਾ ਇਕ ਨੌਜਵਾਨ ਹੈ ਅਤੇ ਉਸ ਦੇ ਸਾਹਮਣੇ ਪੂਰੀ ਜ਼ਿੰਦਗੀ ਪਈ ਹੈ | ਇਸ ਤੱਥ 'ਤੇ ਦੋਹਾਂ ਪਾਰਟੀਆਂ ਨੇ ਸਮਝੌਤਾ ਕਰ ਲਿਆ ਹੈ | ਦੋਸ਼ੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ |
ਜਸਟਿਸ ਨੇ ਦੋਸ਼ੀ ਨੂੰ  16 ਮਾਰਚ ਤੋਂ 16 ਅਪ੍ਰੈਲ 2021 ਤਕ ਗੁਰਦੁਆਰਾ ਬੰਗਲਾ ਸਾਹਿਬ 'ਚ ਇਕ ਮਹੀਨੇ ਤਕ ਸੇਵਾ ਕਰਨ ਦਾ ਨਿਰਦੇਸ਼ 


ਦਿਤਾ ਹੈ | ਇਕ ਮਹੀਨਾ ਪੂਰਾ ਹੋਣ ਮਗਰੋਂ ਦੋਸ਼ੀ ਨੂੰ  ਆਦੇਸ਼ ਦਾ ਪਾਲਣ ਕੀਤਾ ਹੈ, ਇਸ ਲਈ ਹਾਈ ਕੋਰਟ ਵਿਚ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਿਲਿਆ ਇਕ ਸਰਟੀਫ਼ਿਕੇਟ ਦਾਇਰ ਕਰਨਾ ਹੋਵੇਗਾ | ਆਦੇਸ਼ ਪਾਸ ਕਰਦੇ ਅਦਾਲਤ ਨੇ ਦੋਸ਼ੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਅਤੇ ਉਸ ਨੂੰ  ਅਜਿਹੇ ਕੰਮਾਂ 'ਚ ਸ਼ਾਮਲ ਹੋਣ ਅਤੇ ਭਵਿੱਖ 'ਚ ਅਪਰਾਧ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਹੈ | ਅਦਾਲਤ ਨੇ ਕਿਹਾ ਕਿ ਨੌਜਵਾਨਾਂ ਨੂੰ  ਅਪਣੇ ਗੁੱਸੇ ਨੂੰ  ਕਾਬੂ ਕਰਨਾ ਸਿਖਣਾ ਚਾਹੀਦਾ ਹੈ ਅਤੇ ਖ਼ਿਆਲ ਰਖਣਾ ਚਾਹੀਦਾ ਹੈ ਕਿ ਕਾਨੂੰਨ ਅਪਣੇ ਹੱਥਾਂ ਵਿਚ ਨਹੀਂ ਲੈ ਸਕਦੇ | ਇਸ ਮਾਮਲੇ ਵਿਚ ਸੁਣਵਾਈ ਦੌਰਾਨ ਮੁਹੰਮਦ ਉਮੈਰ ਵਲੋਂ ਵਕੀਲ ਜਸਪਾਲ ਸਿੰਘ ਅਤੇ ਸ਼ਿਕਾਇਤਕਰਤਾ ਵਲੋਂ ਵਕੀਲ ਅਮਿਤ ਯਾਦਵ ਅਦਾਲਤ 'ਚ ਪੇਸ਼ ਹੋਏ | ਪੁਛਗਿਛ ਦੌਰਾਨ ਦੋਸ਼ੀ ਨੇ ਕਿਹਾ ਕਿ ਜਦੋਂ ਉਹ ਅਪਣੀ ਮਾਂ ਨਾਲ ਬਹਿਸ ਕਰ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ  ਥੱਪੜ ਮਾਰ ਦਿਤਾ | ਜਿਸ ਨੂੰ  ਉਸ ਨੇ ਅਪਣਾ ਅਪਮਾਨ ਮਹਿਸੂਸ ਕੀਤਾ ਅਤੇ ਇਸ ਲਈ ਉਸ ਨੇ ਗੁੱਸੇ ਵਿਚ ਆ ਕੇ ਇਕ ਸਬਜ਼ੀ ਵੇਚਣ ਵਾਲੇ ਤੋਂ ਚਾਕੂ ਲਿਆ ਅਤੇ ਸ਼ਿਕਾਇਤਕਰਤਾ ਨੂੰ  ਮਾਰ ਦਿਤਾ |     (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement