ਪਿੰਡ ਬੋਲੜ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ
Published : Feb 14, 2022, 7:25 am IST
Updated : Feb 14, 2022, 7:25 am IST
SHARE ARTICLE
image
image

ਪਿੰਡ ਬੋਲੜ ਵਾਸੀਆਂ ਨੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਜਿਤਾਉਣ ਦਾ ਦਿਵਾਇਆ ਪੂਰਾ ਭਰੋਸਾ

ਭਰਤਇੰਦਰ ਸਿੰਘ ਚਹਿਲ ਨੇ ਚੋਣ ਮੀਟਿੰਗ ਨੂੰ  ਕੀਤਾ ਸੰਬੋਧਨ

 

ਸਨੌਰ, ਪਟਿਆਲਾ, 11 ਫ਼ਰਵਰੀ (ਦਲਜਿੰਦਰ ਸਿੰਘ) : ਅੱਜ ਹਲਕਾ ਸਨੌਰ ਦੇ ਪਿੰਡ ਬੋਲੜ ਕਲਾਂ ਦੇ ਸਾਬਕਾ ਸਰਪੰਚ ਭਗਵਾਨ ਰਾਣਾ ਨਿਵਾਸ ਵਿਖੇ ਇਕ ਭਰਵੀਂ ਮੀਟਿੰਗ ਹੋਈ, ਜਿਸ ਨੂੰ  ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਰਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਪਿਤਾ ਭਰਤਇੰਦਰ ਸਿੰਘ ਚਹਿਲ ਨੇ ਸੰਬੋਧਨ ਕੀਤਾ | ਉਹਨਾਂ ਕਿਹਾ ਕਿ ਇਹ ਇਲਾਕਾ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ, ਇਸ ਤੋਂ ਪਹਿਲਾਂ ਜੋ ਵੀ ਪਾਰਟੀਆਂ ਦੇ ਲੀਡਰ ਰਹੇ, ਉਹਨਾਂ ਕੱੁਝ ਨਹੀਂ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਉਹ ਅਤੇ ਉਹਨਾਂ ਦਾ ਬੇਟਾ ਬਿਕਰਮ ਚਹਿਲ ਹਲਕੇ ਚ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਭਰਵੇਂ ਇਕੱਠ 'ਚ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਸ. ਚਹਿਲ ਨੂੰ  ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਬਿਕਰਮ ਚਹਿਲ ਨੂੰ  ਹਲਕਾ ਸਨੌਰ ਤੋਂ ਜਿਤਵਾਉਣ ਲਈ ਭਰਪੂਰ ਸਮਰਥਨ ਦੇਣਗੇ | ਇਸ ਮੌਕੇ ਸਾਬਕਾ ਸਰਪੰਚ ਭਗਵਾਨ ਰਾਣਾ, ਬਲਜੀਤ ਸਿੰਘ ਅੰਟਾਲ, ਜਨਰਲ ਸਕੱਤਰ ਪੰਜਾਬ ਲੋਕ ਕਾਂਗਰਸ ਤੋਂ ਇਲਾਵਾ ਟੇਕ ਚੰਦ ਰਾਣਾ, ਖੁਸ਼ੀ ਰਾਮ, ਮਹਿੰਦਰ ਸਿੰਘ, ਬੌਬੀ ਕੰਬੋਜ਼, ਬਲਦੇਵ ਸਿੰਘ, ਬਾਬੂ ਸਿੰਘ, ਗੁਰਭੇਜ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ |
ਫੋਟੋ ਨੰ 13ਪੀਏਟੀ. 20

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement