ਦਿੱਲੀ ਵਿਚ ਸੀਤ ਲਹਿਰ ਦਾ ਕਹਿਰ, ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ
Published : Jan 14, 2021, 1:53 am IST
Updated : Jan 14, 2021, 1:53 am IST
SHARE ARTICLE
image
image

ਦਿੱਲੀ ਵਿਚ ਸੀਤ ਲਹਿਰ ਦਾ ਕਹਿਰ, ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ

ਨਵੀਂ ਦਿੱਲੀ, 13 ਜਨਵਰੀ: ਭਾਰਤ ਦੇ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਬਰਫ਼ ਨਾਲ ਢੱਕੇ ਪਛਮੀ ਹਿਮਾਲਿਆ ਦੀਆਂ ਹਵਾਵਾਂ ਮੈਦਾਨਾਂ ਵਲ ਵਧਣ ਕਾਰਨ ਬੁਧਵਾਰ ਨੂੰ ਦਿੱਲੀ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ | ਇਸ ਨਾਲ ਘੱਟੋ ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਆਈਐਮਡੀ ਦੇ ਅਨੁਸਾਰ, ਸ਼ਹਿਰ ਦੇ ਕੁਝ ਇਲਾਕਿਆਂ ਵਿਚ ''ਸੰਘਣੀU ਧੁੰਦ ਨਾਲ ਵਿਜ਼ੀਬਿਲਟੀ 50 ਮੀਟਰ ਹੀ ਰਹਿ ਗਈ | ਆਈਐਮਡੀ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਸਫ਼ਦਰਜੰਗ ਆਬਜ਼ਰਵੇਟਰੀ ਨੇ ਸੀਤ ਲਹਿਰ ਬਾਰੇ ਜਾਣਕਾਰੀ ਦਿਤੀ | ਇਥੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਆਈਐਮਡੀ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦੇ ਚਾਰ ਡਿਗਰੀ ਸੈਲੀਅਲਸ ਉੱਤੇ ਪਹੁੰਚਣ ਉੱਤੇ ਹੀ ਸੀਤ ਲਹਿਰ ਦਾ ਐਲਾਨ ਕਰ ਦਿੰਦਾ ਹੈ | ਘੱਟੋ ਘੱਟ ਤਾਪਮਾਨ ਦੇ ਦੋ ਡਿਗਰੀ ਸੈਲੀਅਲਸ ਜਾਂ ਉਸ ਨਾਲ ਘੱਟ 
ਦਰਜ ਕੀਤੇ ਜਾਣ ਉੱਤੇ ਸੀਤ ਲਹਿਰ ਦਾ ਐਲਾਨ ਕੀਤਾ ਜਾਂਦਾ ਹੈ | 
ਸ੍ਰੀਵਾਸਤਵ ਨੇ ਕਿਹਾ ਕਿ ਪਛਮੀ ਹਿਮਾਲਿਆ ਤੋਂ ਮੈਦਾਨੀ ਇਲਾਕਿਆਂ ਵਿਚ ਆ ਰਹੀ ਠੰਢੀ ਅਤੇ ਖੁਸ਼ਕ ਉੱਤਰੀ ਪਛਮੀ ਹਵਾਵਾਂ ਕਾਰਨ ਉੱਤਰੀ ਭਾਰਤ ਵਿਚ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਹੈ |
ਉਨ੍ਹਾਂ ਨੇ ਦਸਿਆ ਕਿ ਅਗਲੇ ਦੋ ਦਿਨ ਵੀ ਸ਼ਹਿਰ ਵਿਚ ਅਜਿਹੀ ਹੀ ਸਥਿਤੀ ਬਣੀ ਰਹੇਗੀ | ਆਈਐਮਡੀ ਨੇ ਕਿਹਾ ਕਿ 'ਸੰਘਣੀ' ਧੁੰਦ ਕਾਰਨ ਪਾਲਮ ਵਿਚ ਵੀਜ਼ੀਬਿਲਟੀ 50 ਮੀਟਰ ਅਤੇ ਸਫ਼ਦਰਜੰimageimageਗ ਵਿਚ 200 ਮੀਟਰ ਦਰਜ ਕੀਤੀ ਗਈ | (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement