ਕੇਂਦਰ ਸਰਕਾਰ ਬਿਨਾਂ ਦੇਰੀ ਸੰਸਦ ਦਾ ਸਰਦ ਰੁਤ ਸੈਸ਼ਨ ਬੁਲਾਏ : ਜਾਖੜ
Published : Dec 13, 2020, 6:39 am IST
Updated : Dec 13, 2020, 6:39 am IST
SHARE ARTICLE
image
image

ਕੇਂਦਰ ਸਰਕਾਰ ਬਿਨਾਂ ਦੇਰੀ ਸੰਸਦ ਦਾ ਸਰਦ ਰੁਤ ਸੈਸ਼ਨ ਬੁਲਾਏ : ਜਾਖੜ

ਨਵੀਂ ਦਿੱਲੀ, ਚੰਡੀਗੜ੍ਹ, 12 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਅੱਜ ਜੰਤਰ ਮੰਤਰ ਵਿਖੇ ਧਰਨੇ 'ਤੇ ਬੈਠੇ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਤੰਤਰ ਨੂੰ ਖ਼ਤਮ ਕਰਨ ਦੀ ਅਪਣੀ ਨੀਤੀ ਤਿਆਗ਼ ਕੇ ਬਿਨਾਂ ਦੇਰੀ ਪਾਰਲੀਮੈਂਟ ਦਾ ਸਰਦ ਰੁਤ ਸੈਸ਼ਨ ਬੁਲਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵਟਿਆ ਜਾ ਰਿਹਾ ਹੈ ਅਤੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਸੰਸਦ ਦਾ ਸਰਦ ਰੁਤ ਦਾ ਇਜਲਾਸ ਨਹੀਂ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰ ਕੇ ਮੋਦੀ ਸਰਕਾਰ ਲੋਕਤੰਤਰ ਦੀ ਹਤਿਆ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਸਦ ਵਿਚ ਚਰਚਾ ਹੀ ਨਹੀਂ ਕਰਨੀ ਤਾਂ ਨਵਾਂ ਸੰਸਦ ਭਵਨ ਬਣਾਉਣ ਦਾ ਕੀ ਲਾਭ। ਉਨ੍ਹਾਂ ਨੇ ਕਿਹਾ ਕਿ ਜਦ ਬਿਹਾਰ ਚੋਣਾਂ ਦੌਰਾਨ ਕੋਰੋਨਾ ਦਾ ਅਸਰ ਨਹੀਂ ਹੋਇਆ ਤਾਂ ਕੀ ਸਿਰਫ ਸਾਂਸਦਾਂ ਦੇ ਇੱਕਠੇ ਹੋਣ ਨਾਲ ਕਰੋਨਾ ਫੈਲ ਜਾਵੇਗਾ।
ਸੁਨੀਲ ਜਾਖੜ ਨੇ ਕਿਹਾ ਕਿ ਸੰਵਾਦ ਲੋਕਤੰਤਰ ਦਾ ਆਧਾਰ ਹੈ ਪਰ ਮੋਦੀ ਸਰਕਾਰ ਸਿਰਫ ਅਪਣੇ ਮਨ ਦੀ ਗੱਲ ਲੋਕਾਂ ਨੂੰ ਦੱਸਣ ਵਿਚ ਯਕੀਨ ਰੱਖਦੀ ਹੈ ਅਤੇ ਲੋਕਾਂ ਦੀ ਗੱਲ ਇਸ ਸਰਕਾਰ ਵਲੋਂ ਸੁਣੀ ਨਹੀਂ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਲੱਖਾਂ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਕੜਾਕੇ ਦੀ ਠੰਡ ਵਿਚ ਸੱਤਾ ਦੇ ਨਸ਼ੇ ਵਿਚ ਚੂਰ ਸਰਕਾਰ ਤੋਂ ਲੋਕਤੰਤਰ ਦੀ ਰਾਖੀ ਅਤੇ ਇਸ ਮੁਲਕ ਦੀ ਭੋਜਨ ਸੁਰੱਖਿਆ ਨੂੰ ਮੁੱਠੀ ਭਰ ਲੋਕਾਂ ਦੇ ਕੋਲ ਕੇਂਦਰ ਸਰਕਾਰ ਵਲੋਂ ਗਿਰਵੀ ਕਰਨ ਦੀ ਯੋਜਨਾ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement