ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖ ਕੇ ਮਨ ਭਰ ਆਉਂਦਾ ਹੈ :ਬੀਰ ਸਿੰਘ
Published : Dec 13, 2020, 6:55 am IST
Updated : Dec 13, 2020, 6:55 am IST
SHARE ARTICLE
image
image

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖ ਕੇ ਮਨ ਭਰ ਆਉਂਦਾ ਹੈ :ਬੀਰ ਸਿੰਘ

ਨਵੀਂ ਦਿੱਲੀ, 12 ਦਸੰਬਰ (ਅਰਪਨ ਕੌਰ) : ਦਿੱਲੀ ਮੋਰਚੇ ਦੀ ਲੰਮੇ ਸਮੇਂ ਤੋਂ ਲਾਮਬੰਦੀ ਕਰ ਰਹੇ ਬੀਰ ਸਿੰਘ ਨਾਲ ਸਪੋਕਸਮੈਨ ਨਾਲ ਗੱਲਬਾਤ ਕੀਤੀ ਗਈ। ਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਗੱਲ ਇਕੱਲੀ ਕਿਸਾਨੀ ਬਿਲਾਂ ਦੀ ਨਹੀਂ ਰਹੀ ਉਸਤੋਂ ਵੀ ਅੱਗੇ ਚਲੀ ਗਈ ਹੈ। ਹੁਣ ਸਾਡੀ ਨੌਜਵਾਨ ਪੀੜ੍ਹੀ ਜਾਗਰੂਕ ਹੋ ਗਈ ਹੈ। ਹੁਣ ਪਤਾ ਲਗਣਾ ਸ਼ੁਰੂ ਹੋ ਗਿਆ ਕਿ ਲੋਕਤੰਤਰ ਦਾ ਅਸਲ ਮਤਲਬ ਕੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਸੱਭ ਤੋਂ ਸੋਹਣੀ ਗੱਲ ਇਹ ਹੈ ਕਿ ਲੋਕ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਲੰਗਰ ਚੱਲ ਰਹੇ ਹਨ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਲੋਕ ਫ਼ਿਕਰ ਵਿਚ ਬੈਠੇ ਹਨ ਸਗੋਂ ਇਸ ਤਰ੍ਹਾਂ ਲੱਗ ਰਿਹਾ ਹੈ ਲੋਕ ਮੇਲੇ ਵਿਚ ਹਨ।
   ਉਨ੍ਹਾਂ ਕਿਹਾ ਲੋਕਾਂ ਦੋ ਹੌਸਲੇ ਬੁਲੰਦ ਵੇਖ ਕੇ ਵਾਰ ਵਾਰ ਮਨ ਭਰ ਆਉਂਦਾ ਹੈ, ਰੌਣ ਨੂੰ ਦਿਲ ਕਰ ਆਉਂਦਾ ਹੈ। ਬੀਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਚਰਿੱਤਰ ਸਮਝਣੇ ਸ਼ੁਰੂ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬਦਲਾਵ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਂਦਰਾਂ ਉੱਡੀਆਂ ਨੇ, ਉਨ੍ਹਾਂ 'ਤੇ ਬਹੁਤ ਪ੍ਰੈਸ਼ਰ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਵਿਚ ਅਪਣਾ ਯੋਗਦਾਨ ਪਾਉਣ, ਜੇਕਰ ਉਹ ਇਥੇ ਨਹੀਂ ਆ ਸਕਦੇ ਤਾਂ ਸ਼ੋਸਲ ਮੀਡੀਆ ਤੇ ਆ ਕੇ ਅਪਣੇ imageimageਵਿਚਾਰ ਸਾਂਝੇ ਕਰਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement