ਸਵਾਮੀ ਵਿਵੇਕਾਨੰਦ ਦੀ ਮੂਰਤੀ ਵਿਚਾਰ ਦੀ ਉੱਚਾਈ ਦਾ ਪ੍ਰਤੀਕ : ਮੋਦੀ
Published : Nov 13, 2020, 1:05 am IST
Updated : Nov 13, 2020, 1:05 am IST
SHARE ARTICLE
image
image

ਸਵਾਮੀ ਵਿਵੇਕਾਨੰਦ ਦੀ ਮੂਰਤੀ ਵਿਚਾਰ ਦੀ ਉੱਚਾਈ ਦਾ ਪ੍ਰਤੀਕ : ਮੋਦੀ

ਨਵੀਂ ਦਿੱਲੀ, 12 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜਧਾਨੀ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਕੈਂਪਸ 'ਚ ਸਵਾਮੀ ਵਿਵੇਕਾਨੰਦ ਦੀ ਜੀਵਨ ਆਕਾਰ ਦੀ ਮੂਰਤੀ ਦਾ ਉਦਘਾਟਨ ਕੀਤਾ। ਵੀਡੀਉ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ।
ਉਦਘਾਟਨ ਤੋਂ ਬਾਅਦ ਮੋਦੀ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਇਹ ਮੂਰਤੀ ਦੇਸ਼ ਨੂੰ ਨੌਜਵਾਨਾਂ ਦੀ ਅਗਵਾਈ 'ਚ ਵਿਕਾਸ ਦੇ ਉਦੇਸ਼ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ, ਜੋ ਸਵਾਮੀ ਜੀ ਦੀ ਆਸ਼ਾ ਰਹੀ ਹੈ। ਇਹ ਮੂਰਤੀ ਸਾਨੂੰ ਸਵਾਮੀ ਜੀ ਦੇ ਮਜ਼ਬੂਤ ਅਤੇ ਖ਼ੁਸ਼ਹਾਲ ਭਾਰਤ ਦੇ ਸੁਪਨੇ ਨੂੰ ਪੂਰੀ ਕਰਨ ਦੀ ਪ੍ਰੇਰਨਾ ਦੇਵੇਗੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ 11.5 ਫ਼ੁਟ ਉੱਚੀ ਸਵਾਮੀ ਵਿਵੇਕਾਨੰਦ ਦੀ ਮੂਰਤੀ ਨੂੰ ਲਗਾਉਣ ਦਾ ਕੰਮ 2005 'ਚ ਸ਼ੁਰੂ ਕੀਤਾ ਸੀ। ਇਸ ਮੂਰਤੀ ਨੂੰ ਸਥਾਪਤ ਕਰਨ ਲਈ 3 ਫ਼ੁਟ ਉੱਚਾ ਚਬੂਤਰਾ ਵੀ ਬਣਾਇਆ ਗਿਆ ਹੈ। ਇਸ ਦਾ ਮਤਲਬ ਇਹ ਕਿ ਇਸ ਮੂਰਤੀ ਦੀ ਉੱਚਾਈ ਪੰਡਿਤ ਨਹਿਰੂ ਦੀ ਮੂਰਤੀ ਤੋਂ ਲਗਭਗ ਤਿੰਨ ਫ਼ੁਟ ਉੱਚੀ ਹੋ ਗਈ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਬੰਧਕੀ ਭਵਨ ਦੇ ਇਕ ਨੋਕ 'ਤੇ ਪਹਿਲਾਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੂਰਤੀ ਲੱਗੀ ਹੈ ਅਤੇ ਕਰੀਬ ਤਿੰਨ ਸੌ ਮੀਟਰ ਦੂਰ ਸਥਾਪਤ ਸਵਾਮੀ  ਵਿਵੇਕਾਨੰਦ ਦੀ ਮੂਰਤੀ ਵੀ ਸਥਾਪਤ ਹੋ ਗਈ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement