ਪੁਲਿਸ ਨੇ 15 ਨੌਜਵਾਨਾਂ ਨੂੰ ਕੀਤਾ ਕਾਬੂ, 3 ਤੋਂ 118 ਗ੍ਰਾਮ ਹੈਰੋਇਨ ਬਰਾਮਦ
Published : Sep 13, 2022, 12:31 am IST
Updated : Sep 13, 2022, 12:31 am IST
SHARE ARTICLE
image
image

ਪੁਲਿਸ ਨੇ 15 ਨੌਜਵਾਨਾਂ ਨੂੰ ਕੀਤਾ ਕਾਬੂ, 3 ਤੋਂ 118 ਗ੍ਰਾਮ ਹੈਰੋਇਨ ਬਰਾਮਦ

ਅੰਮਿ੍ਤਸਰ, 12 ਸਤੰਬਰ (ਪਪ) : ਪੰਜਾਬ ਦੇ ਅੰਮਿ੍ਤਸਰ ਵਿਚ ਬੀਤੇ ਕੱਲ ਇਕ ਸ਼ਰਾਬੀ ਕੁੜੀ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ | ਪੁਲਿਸ ਨੇ ਮਕਬੂਲਪੁਰਾ ਇਲਾਕੇ ਵਿਚ ਸਰਚ ਆਪਰੇਸ਼ਨ ਚਲਾਇਆ ਜਿਸ ਦੌਰਾਨ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ  ਕਾਬੂ ਕੀਤਾ ਹੈ |  
ਜਾਣਕਾਰੀ ਅਨੁਸਾਰ ਐਤਵਾਰ ਨੂੰ  ਇਕ ਨਵ-ਵਿਆਹੀ ਮੁਟਿਆਰ ਦਾ ਵੀਡੀਉ ਵਾਇਰਲ ਹੋਇਆ ਸੀ | ਜਾਂਚ ਤੋਂ ਪਤਾ ਲੱਗਾ ਕਿ ਵੀਡੀਉ ਸ੍ਰੀ ਗੁਰੂ ਰਾਮਦਾਸ ਜੀ ਡੈਂਟਲ ਇੰਸਟੀਚਿਊਟ ਦੇ ਪਿੱਛੇ ਦਾ ਹੈ | ਵੀਡੀਉ 'ਚ ਨਾ ਤਾਂ ਲੜਕੀ ਸਿੱਧੀ ਖੜ ਸਕਦੀ ਸੀ ਅਤੇ ਨਾ ਹੀ ਤੁਰ ਸਕਦੀ ਸੀ | ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ | ਮੀਡੀਆ 'ਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਮਕਬੂਲਪੁਰਾ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ | ਅੰਮਿ੍ਤਸਰ ਪੁਲਿਸ ਅਨੁਸਾਰ ਉਨ੍ਹਾਂ ਨੂੰ  ਲੜਕੀ ਬਾਰੇ ਕੁੱਝ ਵੀ ਨਹੀਂ ਮਿਲਿਆ ਅਤੇ ਵੀਡੀਉ ਤੋਂ ਇਹ ਸਾਬਤ ਨਹੀਂ ਹੋਇਆ ਕਿ ਲੜਕੀ ਨੇ ਕੋਈ ਟੀਕਾ ਅਤੇ ਨਸ਼ਾ ਕੀਤਾ ਸੀ, ਪਰ ਇਸ ਦੇ ਬਾਵਜੂਦ ਪੁਲਿਸ ਕਮਿਸ਼ਨਰ ਅਰੁਣ ਪਾਲ ਦੇ ਹੁਕਮਾਂ 'ਤੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ | ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 15 ਸ਼ੱਕੀ ਨੌਜਵਾਨਾਂ ਨੂੰ  ਹਿਰਾਸਤ ਵਿਚ ਲਿਆ ਹੈ | ਜਿਨ੍ਹਾਂ ਕੋਲੋਂ ਪੁਲਿਸ ਨੇ 21,960 ਰੁਪਏ ਬਰਾਮਦ ਕੀਤੇ ਹਨ | ਇੰਨਾ ਹੀ ਨਹੀਂ ਤਿੰਨ ਨਸ਼ਾ ਤਸਕਰ ਵੀ ਫੜੇ ਗਏ, ਜਿਨ੍ਹਾਂ ਕੋਲੋਂ ਪੁਲਿਸ ਨੇ 118 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement