ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ : ਬਾਜਵਾ
Published : Aug 13, 2021, 7:01 am IST
Updated : Aug 13, 2021, 7:01 am IST
SHARE ARTICLE
image
image

ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ : ਬਾਜਵਾ

ਨਵੀਂ ਦਿੱਲੀ, 12 ਅਗੱਸਤ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ  ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ | ਇਸ ਦੌਰਾਨ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ, ਪੈਗਾਸਸ ਜਾਸੂਸੀ ਮਾਮਲੇ ਅਤੇ ਹੋਰ ਮੁੱਦਿਆਂ ਨੂੰ  ਲੈ ਕੇ ਸਰਕਾਰ ਵਿਰੁਧ ਪ੍ਰਦਰਸਨ ਕੀਤਾ | ਇਸ ਮੌਕੇ ਰਾਜ ਸਭਾ ਵਿਚ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ |
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, 'ਅਸੀਂ ਅਪਣੀ ਲੜਾਈ ਉਦੋਂ ਤਕ ਜਾਰੀ ਰੱਖਾਂਗੇ, ਜਦੋਂ ਤਕ ਭਾਰਤ ਸਰਕਾਰ ਲੱਖਾਂ ਕਿਸਾਨਾਂ ਦੀ ਆਵਾਜ਼ ਨਹੀਂ ਸੁਣ ਲੈਂਦੀ | ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ' | ਇਸ ਤੋਂ ਪਹਿਲਾਂ ਬੀਤੇ ਦਿਨੀਂ ਪ੍ਰਤਾਪ ਬਾਜਵਾ ਨੇ ਸੰਸਦ ਵਿਚ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਖੇਤੀ ਕਾਨੂੰਨਾਂ ਨੂੰ  ਲੈ ਕੇ ਰਾਜ ਸਭਾ ਵਿਚ ਜ਼ੋਰਦਾਰ ਹੰਗਾਮਾ ਕੀਤਾ | ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਜੋ ਉਨ੍ਹਾਂ ਨੇ ਬੀਤੇ ਦਿਨੀਂ ਰਾਜ ਸਭਾ ਵਿਚ ਕੀਤਾ , ਉਸ ਦਾ ਮੈਨੂੰ ਕੋਈ ਪਛਤਾਵਾ ਨਹੀਂ | ਇਸ ਲਈ ਕੋਈ ਵੀ ਸਜ਼ਾ ਭੁਗਤਣ ਤੋਂ ਨਹੀਂ ਡਰਦਾ | ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕਿ ਭਾਜਪਾ ਸਰਕਾਰ ਸੱਤਾ ਦੇ ਨਸ਼ੇ ਵਿਚ ਅੰਨ੍ਹੀ ਅਤੇ ਬੋਲੀ ਹੋ ਗਈ ਹੈ | ਇਹ ਨਾ ਕੁੱਝ ਸੁਣਨ ਨੂੰ  ਤਿਆਰ ਹੈ ਅਤੇ ਨਾ ਹੀ ਕੁੱਝ ਵੇਖਦੀ ਹੈ | ਇਸ ਲਈ ਅਸੀਂ ਸਦਨ ਵਿਚ ਸਪੀਕਰ ਨੂੰ  ਕਾਨੂੰਨਾਂ ਦੀ ਕਾਪੀਆਂ ਦਿਤੀਆਂ ਕਿ ਇਨ੍ਹਾਂ ਨੂੰ  ਪੜ੍ਹ ਲਉ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਾਰਪੋਰੇਟਾਂ ਦੇ ਹਿਤ 'ਚ ਹਨ |
ਕਾਂਗਰਸ ਆਗੂ ਨੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਤੁਹਾਨੂੰ ਸਸਪੈਂਡ ਕਰ ਦਿਤਾ ਜਾਵੇਗਾ | ਬਾਜਵਾ ਨੇ ਕਿਹਾ ਕਿ ਚਾਹੇ ਸਾਨੂੰ ਸਸਪੈਂਡ ਦੀ ਥਾਂ ਫਾਂਸੀ ਵੀ ਲਗਾ ਦਿਉ, ਜਦੋਂ ਤਕ ਕਿਸਾਨਾਂ 'ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਅਸੀਂ ਸਦਨ ਨਹੀਂ ਚੱਲਣ ਦੇਵਾਂਗੇ  | ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ 500 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਅਤੇ ਇਸ ਲਈ ਅਸੀਂ ਸੰਸਦ ਵਿਚ ਆਵਾਜ਼ ਨਾ ਚੁੱਕੀਏ ਤਾਂ ਹੋਰ ਕਿੱਥੇ ਜਾਈਏ?     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement