ਦਿੱਲੀ 'ਚ ਫ਼ਿਲਹਾਲ ਨਹੀਂ ਚਲ ਸਕਣਗੇ 'ਰੈਪੀਡੋ' ਅਤੇ 'ਉਬਰ'
Published : Jun 13, 2023, 3:25 am IST
Updated : Jun 13, 2023, 3:25 am IST
SHARE ARTICLE
image
image

ਦਿੱਲੀ 'ਚ ਫ਼ਿਲਹਾਲ ਨਹੀਂ ਚਲ ਸਕਣਗੇ 'ਰੈਪੀਡੋ' ਅਤੇ 'ਉਬਰ'


ਨਵੀਂ ਦਿੱਲੀ, 12 ਜੂਨ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਾਈ ਕੋਰਟ ਦੇ ਉਸ ਹੁਕਮ 'ਤੇ ਰੋਕ ਲਾ ਦਿਤੀ ਹੈ ਜਿਸ 'ਚ ਸਫ਼ਰ ਕਰਨ ਲਈ ਬਾਈਕ-ਟੈਕਸੀ ਕਿਰਾਏ 'ਤੇ ਦੇਣ ਵਾਲੇ 'ਰੈਪਿਡੋ' ਅਤੇ 'ਉਬਰ' ਨੂੰ ਦੇਸ਼ ਦੀ ਰਾਜਧਾਨੀ 'ਚ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ ਸੀ | ਹਾਲਾਂਕਿ ਦਿੱਲੀ ਸਰਕਾਰ ਨੂੰ ਕਿਹਾ ਗਿਆ ਸੀ ਕਿ ਨਵੀਂ ਨੀਤੀ ਬਣਾਏ ਜਾਣ ਤਕ ਉਨ੍ਹਾਂ ਵਿਰੁਧ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ |
ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਇਕ ਛੁੱਟੀਆਂ ਵਾਲੀ ਬੈਂਚ ਨੇ 'ਰੈਪਿਡੋ' ਅਤੇ 'ਉਬਰ' ਦੋਹਾਂ ਨੂੰ ਦਿੱਲੀ ਹਾਈ ਕੋਰਟ ਵਲੋਂ ਉਨ੍ਹਾਂ ਦੀਆਂ ਅਪੀਲਾਂ 'ਤੇ ਤੁਰਤ ਸੁਣਵਾਈ ਦੀ ਅਪੀਲ ਕਰਨ ਦੀ ਆਜ਼ਾਦੀ ਪ੍ਰਦਾਨ ਕੀਤੀ | ਦਿੱਲੀ ਹਾਈ ਕੋਰਟ ਦੇ 26 ਮਈ ਦੇ ਹੁਕਮ 'ਤੇ ਰੋਕ ਲਾਉਣ ਵਾਲੀ ਬੈਂਚ ਨੇ ਦਿੱਲੀ ਸਰਕਾਰ ਦੇ ਵਕੀਲ ਦੀ ਇਹ ਦਲੀਲ ਵੀ ਦਰਜ ਕੀਤੀ ਕਿ ਅੰਤਿਮ ਨੀਤੀ ਨੂੰ ਜੁਲਾਈ ਦੇ ਅੰਤ ਤੋਂ ਪਹਿਲਾਂ ਨੋਟੀਫ਼ਾਈ ਕੀਤਾ ਜਾਵੇਗਾ | ਦਿੱਲੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਜਨਤਕ ਨੋਟਿਸ 'ਚ ਚੌਕਸ ਕੀਤਾ ਸੀ ਕਿ ਦਿੱਲੀ 'ਚ ਬਾਈਕ-ਟੈਕਸੀ ਨਹੀਂ ਚਲਾਈਆਂ ਜਾਣਗੀਆਂ ਅਤੇ ਚੇਤਾਵਨੀ ਦਿਤੀ ਸੀ ਕਿ ਨੋਟਿਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਲੱਖ ਰੁਪਏ ਤਕ ਦੇ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement