ਖੇਤ ’ਚੋਂ ਮਿਲੀ ਲੜਕੀ ਦੀ ਲਾਸ਼ ਦੀ ਗੁੱਥੀ ਸੁਲਝੀ
Published : Jun 13, 2020, 10:08 am IST
Updated : Jun 13, 2020, 10:08 am IST
SHARE ARTICLE
File Photo
File Photo

ਇੱਥੋਂ ਨੇੜਲੇ ਪਿੰਡ ਰਾਜੇਆਣਾ ਖੇਤਾਂ ਵਿਚ ਚਾਰ ਸਾਲ ਪਹਿਲਾਂ ਇਕ ਲੜਕੀ ਦੀ ਲਾਸ਼ ਮਿਲੀ ਸੀ ਜਿਸ ਦੀ

ਬਾਘਾ ਪੁਰਾਣਾ, 12 ਜੂਨ (ਸੰਦੀਪ ਬਾਘੇਵਾਲੀਆ) : ਇੱਥੋਂ ਨੇੜਲੇ ਪਿੰਡ ਰਾਜੇਆਣਾ ਖੇਤਾਂ ਵਿਚ ਚਾਰ ਸਾਲ ਪਹਿਲਾਂ ਇਕ ਲੜਕੀ ਦੀ ਲਾਸ਼ ਮਿਲੀ ਸੀ ਜਿਸ ਦੀ ਪਹਿਚਾਣ ਆਸ਼ਤਾ ਸੱਘੜ ਉਰਫ ਆਸ਼ੂ ਨਿਵਾਸੀ ਲੁਧਿਆਣਾ ਨਾਲ ਹੋਈ ਸੀ। ਉਕਤ ਲੜਕੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਸਥਾਨਕ ਸ਼ਹਿਰ ਦੀ ਬਾਘਾਪੁਰਾਣਾ ਪੁਲਿਸ ਨੇ ਕਥਿਤ ਦੋਸ਼ੀ ਲੜਕੀ ਦੇ ਕਥਿਤ ਪ੍ਰੇਮੀ ਦੇ ਇਕ ਦੋਸਤ ਦਾਰਾ ਸਿੰਘ ਉਰਫ਼ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕੀਤਾ ਹੈ, ਜਿਸ ਨੇ ਹਤਿਆ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਯਤਨ ਕੀਤਾ। ਡੀ.ਐਸ.ਪੀ ਜਸਬਿੰਦਰ ਸਿੰਘ ਨੇ ਦਸਿਆ ਕਿ ਬਾਘਾਪੁਰਾਣਾ ਪੁਲਿਸ ਵਲੋਂ ਬੀਤੀ 4 ਜੁਲਾਈ 2016 ਨੂੰ ਪਿੰਡ ਰਾਜੇਆਣਾ ਦੇ ਖੇਤਾਂ ’ਚੋਂ ਇਕ ਅਣਪਛਾਤੀ ਲੜਕੀ ਦੀ ਲਾਸ਼ ਮਿਲਣ ਤੇ ਅਣਪਛਾਤੇ ਵਿਅਕਤੀਆਂ ਵਿਰੁਧ ਹਤਿਆ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਡੀ.ਐਸ.ਪੀ ਨੇ ਅੱਗੇ ਦਸਿਆ 2-3 ਜੁਲਾਈ 2016 ਦੀ ਰਾਤ ਨੂੰ ਦਾਰਾ ਸਿੰਘ ਉਰਫ ਰਵੀ ਅਤੇ ਉਸ ਦੇ ਸਾਢੂ ਗੋਲਡੀ ਨੇ ਆਸ਼ਥਾ ਸੱਘੜ ਉਰਫ ਆਸੂ ਦੀ ਹਤਿਆ ਕਰ ਦਿਤੀ ਅਤੇ ਉਸ ਨੂੰ ਇਕ ਐਂਬੂਲੈਂਸ ਰਾਹੀਂ ਜਿਸ ਦੇ ਡਰਾਈਵਰ ਨੇ ਉਨ੍ਹਾਂ ਕੋਲੋਂ 30 ਹਜ਼ਾਰ ਰੁਪਏ ਲਏ ਅਤੇ ਆਸ਼ਥਾ ਸੱਘੜ ਦੀ ਲਾਸ਼ ਨੂੰ ਬਾਘਾਪੁਰਾਣਾ ਦੇ ਕੋਲ ਰਛਪਾਲ ਸਿੰਘ ਦੇ ਖੇਤ ਵਿਚ ਬਣੇ ਖਾਲ ਅੰਦਰ ਕੱਪੜੇ ਵਿਚ ਲਪੇਟ ਕੇ ਸੁੱਟ ਦਿਤਾ। ਡੀ.ਐਸ.ਪੀ ਜਸਬਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਦਾਰਾ ਸਿੰਘ ਉਰਫ ਰਵੀ ਨਿਵਾਸੀ ਬਠਿੰਡਾ ਨੂੰ ਕਾਬੂ ਕਰ ਲਿਆ ਜਦਕਿ ਉਕਤ ਹਤਿਆ ਮਾਮਲੇ ਵਿਚ ਸ਼ਾਮਲ ਹੋਰਨਾਂ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement