ਸਰਕਾਰੀ ਸਕੂਲਾਂ ਵਿਚ ਵਧੇ-ਦਾਖ਼ਲਿਆਂ ਮੁਤਾਬਕ ਅਸਾਮੀਆਂ ’ਚ ਵਾਧਾ ਕਰਨ ਦੀ ਮੰਗ  
Published : Jun 13, 2020, 9:50 am IST
Updated : Jun 13, 2020, 9:50 am IST
SHARE ARTICLE
File Photo
File Photo

ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਰਕਾਰੀ ਸਕੂਲਾਂ ’ਚ ਵਧੇ ਦਾਖ਼ਲਿਆਂ ਨੂੰ ਮੁੱਖ-ਰਖਦਿਆਂ

ਚੰਡੀਗੜ੍ਹ, 12 ਜੂਨ (ਨੀਲ ਭÇਲੰਦਰ) : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਰਕਾਰੀ ਸਕੂਲਾਂ ’ਚ ਵਧੇ ਦਾਖ਼ਲਿਆਂ ਨੂੰ ਮੁੱਖ-ਰਖਦਿਆਂ ਅਧਿਆਪਕ ਭਰਤੀ ਲਈ ਅਸਾਮੀਆਂ ਵਧਾਉਣ ਦੀ ਮੰਗ ਕੀਤੀ ਹੈ।  ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਹੁਣ ਤਕ ਕਰੀਬ 1 ਲੱਖ 65 ਹਜ਼ਾਰ ਨਵੇਂ ਦਾਖ਼ਲੇ ਹੋ ਚੁੱਕੇ ਹਨ। ਕਰੋਨਾ-ਸੰਕਟ ਕਾਰਨ ਪੈਦਾ ਹੋਏ ਆਰਥਕ-ਸੰਕਟ ਕਾਰਨ ਇਹ ਅੰਕੜਾ ਹੋਰ ਜ਼ਿਆਦਾ ਹੋਣ ਦੀ ਉਮੀਦ ਹੈ।

File PhotoFile Photo

ਜਿਸ ਕਰ ਕੇ ਪੰਜਾਬ ਸਰਕਾਰ ਨੂੰ ਅਗਾਊਂ ਪ੍ਰਬੰਧ ਕਰਦਿਆਂ ਅਧਿਆਪਕਾਂ ਦੀ ਭਰਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2182 ਅਸਾਮੀਆਂ ਦੀ ਚਲਦੀ ਭਰਤੀ ਪ੍ਰਕਿਰਿਆ ਵਿਚ ਵਾਧਾ ਕਰਦਿਆਂ ਘੱਟੋ-ਘੱਟ 10 ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ। ਟੈੱਟ ਪਾਸ ਕਰਨ ਉਪਰੰਤ ਨੌਕਰੀ ਉਡੀਕਦਿਆਂ ਉਮਰ ਲੰਘਾ ਚੁੱਕੇ ਉਮੀਦਵਾਰਾਂ ਲਈ ਛੋਟ ਦਿੰਦਿਆਂ ਉਮਰ-ਹੱਦ ਵਧਾ ਕੇ 37 ਤੋਂ 42 ਸਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 2182 ਅਸਾਮੀਆਂ ਤਹਿਤ ਸਮਾਜਕ ਸਿਖਿਆ ਦੀਆਂ 52, ਪੰਜਾਬ ਦੀਆਂ 60 ਅਤੇ ਹਿੰਦੀ ਦੀਆਂ ਮਹਿਜ਼ 40 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਜੋ ਕਿ ਮਹਿਜ਼ ਖ਼ਜ਼ਾਨਾ ਭਰਨ ਲਈ ਢਕਵੰਜ ਹੈ। ਇਨ੍ਹਾਂ ਅਸਾਮੀਆਂ ਨੂੰ ਵਧਾਉਂਦਿਆਂ ਸਾਰੇ ਵਿਸ਼ਿਆਂ ਦੇ ਅਧਿਆਪਕ ਭਰਤੀ ਕੀਤੇ ਜਾਣ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement