ਘਬਰਾਉ ਨਹੀਂ, ਇੰਦਰ ਦੇਵਤਾ ਆ ਰਿਹੈ
Published : Jun 13, 2018, 1:09 pm IST
Updated : Jun 13, 2018, 1:09 pm IST
SHARE ARTICLE
weather
weather

ਪੂਰਾ ਦੇਸ਼ ਇਸ ਵੇਲੇ ਸੂਰਜ ਦੇਵਤਾ ਦੀ ਨਾਰਾਜ਼ਗੀ ਝਲ ਰਿਹਾ ਹੈ ਤੇ ਆਮ ਲੋਕ ਗਰਮੀ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਮੀਂਹ ਲਈ ਕਿਧਰੇ ਲੋਕ ਪੂਜਾ ਕਰ ਰਹੇ ਹਨ ਤੇ ਕਿਧਰੇ...

ਪੂਰਾ ਦੇਸ਼ ਇਸ ਵੇਲੇ ਸੂਰਜ ਦੇਵਤਾ ਦੀ ਨਾਰਾਜ਼ਗੀ ਝਲ ਰਿਹਾ ਹੈ ਤੇ ਆਮ ਲੋਕ ਗਰਮੀ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ। ਮੀਂਹ ਲਈ ਕਿਧਰੇ ਲੋਕ ਪੂਜਾ ਕਰ ਰਹੇ ਹਨ ਤੇ ਕਿਧਰੇ ਯੱਗ ਕੀਤੇ ਜਾ ਰਹੇ ਹਨ ਪਰ ਸੂਰਜ ਦੇਵਤਾ ਫਿਰ ਵੀ ਮੰਨ ਨਹੀਂ ਰਿਹਾ। ਭਾਵੇਂ ਮੌਸਮ ਵਿਭਾਗ ਪੰਜਾਬ ਨੇ ਪਹਿਲੀ ਖ਼ਬਰ ਮਾੜੀ ਹੀ ਦਿਤੀ ਹੈ ਪਰ ਦੂਜੀ ਖ਼ਬਰ ਪੰਜਾਬ ਵਾਸੀਆਂ ਨੂੰ ਰਾਹਤ ਦੇਣ ਵਾਲੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੂਬੇ ਵਿਚ ਅਗਲੇ ਦੋ ਦਿਨ ਮੌਸਮ ਗਰਮ ਰਹੇਗਾ। weatherweatherਇਸ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਰਾ 44 ਡਿਗਰੀ ਦੇ ਆਸਪਾਸ ਰਹੇਗਾ। ਪਰ ਨਾਲ ਹੀ ਮੌਸਮ ਵਿਭਾਗ ਨੇ ਖੁਸ਼ੀ ਵਾਲੀ ਖ਼ਬਰ ਦਿੰਦਿਆਂ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਕੁੱਝ ਇਲਾਕਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ। ਕਈ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ ਜਿਸ ਕਾਰਨ  ਤਾਪਮਾਨ ਵਿਚ ਕੁੱਝ ਕਮੀ ਆਵੇਗੀ। ਮੌਸਮ ਵਿਭਾਗ ਅਨੁਸਾਰ ਮੀਂਹ ਪੈਣ ਨਾਲ ਤਾਪਮਾਨ ਵਿਚ ਕਰੀਬ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ । ਅਧਿਕਾਰੀਆਂ ਅਨੁਸਾਰ 17 ਅਤੇ 18 ਜੂਨ ਨੂੰ ਵੀ ਬੱਦਲ ਛਾਏ ਰਹਿਣਗੇ ਅਤੇ ਹਲਕੀ ਬੂੰਦਾ ਬਾਂਦੀ ਹੋ ਸਕਦੀ ਹੈ।

weatherweather ਬੁੱਧਵਾਰ ਨੂੰ ਚੜ੍ਹਦਾ ਸੂਰਜ ਹੀ ਤਪਣ ਲੱਗਾ ਜਿਸ ਕਾਰਨ ਸੂਬੇ ਵਿਚ ਪਾਰਾ 40 ਤੋਂ ਉਪਰ ਹੀ ਰਿਹਾ।  ਬਠਿੰਡਾ ਵਿਚ ਤਾਪਮਾਨ ਸੱਭ ਤੋਂ ਜ਼ਿਆਦਾ 44. 2 ਤਾਪਮਾਨ ਦਰਜ ਕੀਤਾ ਗਿਆ।ਇਸ ਅੱਤ ਦੀ ਗਰਮੀ ਕਾਰਨ ਜਿਥੇ ਆਮ ਲੋਕ ਬੇਹੱਦ ਪ੍ਰਸ਼ਾਨ ਹਨ ਉਥੇ ਹੀ ਪਸ਼ੂਆਂ ਲਈ ਇਹ ਗਰਮੀ ਕਿਸੇ ਆਫ਼ਤ ਤੋਂ ਘੱਟ ਨਹੀਂ ਕਿਉਂਕਿ ਨਹਿਰਾਂ, ਖਾਲਿਆਂ ਵਿਚੋਂ ਪਾਣੀ ਸੁੱਕ ਜਾਣ ਕਾਰਨ ਉਹ ਪਿਆਸੇ ਮਰ ਰਹੇ ਹਨ। ਮਜਬੂਰਨ ਉਨ੍ਹਾਂ ਨੇ ਆਬਾਦੀ ਵਾਲੇ ਖੇਤਰਾਂ ਦਾ ਰੁਖ਼ ਕਰ ਲਿਆ ਹੈ ਇਸ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement