ਸੂਬੇ ਭਰ ਵਿਚ 232 ਨੂੰ ਛੱਡ ਕੇ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ
Published : May 13, 2022, 6:46 am IST
Updated : May 13, 2022, 6:46 am IST
SHARE ARTICLE
image
image

ਸੂਬੇ ਭਰ ਵਿਚ 232 ਨੂੰ ਛੱਡ ਕੇ ਬਾਕੀ ਮੰਡੀਆਂ 13 ਮਈ ਨੂੰ ਸ਼ਾਮ 5 ਵਜੇ ਤੋਂ ਹੋਣਗੀਆਂ ਬੰਦ : ਲਾਲ ਚੰਦ ਕਟਾਰੂਚੱਕ

 

ਚੰਡੀਗੜ੍ਹ, 12 ਮਈ (ਸੁਰਜੀਤ ਸੱਤੀ) : ਕਣਕ ਦੀ ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 13 ਮਈ ਨੂੰ  ਸ਼ਾਮ 5 ਵਜੇ ਤੋਂ ਸੂਬੇ ਭਰ ਵਿਚ 232 ਨੂੰ  ਛੱਡ ਕੇ ਬਾਕੀ ਸਾਰੀਆਂ ਮੰਡੀਆਂ ਨੂੰ  ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਜਾਣਕਾਰੀ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੀ ਕੀਤੀ |
ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦਸਿਆ ਕਿ ਉਪਰੋਕਤ 232 ਮੰਡੀਆਂ ਵਿਚੋਂ ਬਠਿੰਡਾ ਵਿਚ 18, ਮੋਗਾ ਵਿਚ 8, ਫ਼ਾਜ਼ਿਲਕਾ ਦੀਆਂ 3, ਮਾਨਸਾ ਦੀਆਂ 6, ਫ਼ਿਰੋਜ਼ਪੁਰ ਦੀਆਂ 9, ਪਟਿਆਲਾ ਵਿਚ 9, ਸੰਗਰੂਰ 'ਚ 10, ਬਰਨਾਲਾ ਵਿਚ 13, ਲੁਧਿਆਣਾ ਪਛਮੀ ਅਤੇ ਪੂਰਬੀ ਵਿਚ 15, ਫ਼ਰੀਦਕੋਟ 'ਚ 4, ਗੁਰਦਾਸਪੁਰ ਵਿਚ 11, ਜਲੰਧਰ 'ਚ 14, ਸ੍ਰੀ ਮੁਕਤਸਰ ਸਾਹਿਬ 'ਚ 5, ਫ਼ਤਿਹਗੜ੍ਹ ਸਾਹਿਬ ਦੀਆਂ 5, ਕਪੂਰਥਲਾ 'ਚ 8, ਮਲੇਰਕੋਟਲਾ 'ਚ 4, ਐਸ.ਏ.ਐਸ. ਨਗਰ ਦੀਆਂ 5, ਰੋਪੜ ਵਿਚ 5, ਤਰਨਤਾਰਨ ਵਿਚ 21, ਹੁਸ਼ਿਆਰਪੁਰ ਵਿਚ 6, ਅੰਮਿ੍ਤਸਰ ਵਿਚ 45, ਪਠਾਨਕੋਟ ਵਿਚ 5 ਅਤੇ ਐਸ.ਬੀ.ਐਸ. ਨਗਰ ਵਿਚ 3 ਮੰਡੀਆਂ ਸ਼ਾਮਲ ਹਨ | ਮੰਤਰੀ ਨੇ ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਮਹੀਨਾ ਭਰ ਚੱਲੀ ਕਵਾਇਦ ਵਿਚ ਸ਼ਾਮਲ ਕਿਸਾਨਾਂ, ਆੜ੍ਹਤੀਆਂ, ਮੰਡੀ ਕਾਮਿਆਂ, ਟਰਾਂਸਪੋਰਟਰਾਂ ਅਤੇ ਸਰਕਾਰੀ ਅਧਿਕਾਰੀਆਂ ਦਾ ਧਨਵਾਦ ਕੀਤਾ | ਉਨ੍ਹਾਂ ਨੇ ਖਰੀਦ ਦੀ ਰਫ਼ਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਸਮੇਂ ਸਿਰ ਪਾਉਣ 'ਤੇ ਤਸੱਲੀ ਪ੍ਰਗਟਾਈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement