ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਹੱਥੋਪਾਈ ਹੋਈਆਂ ਗੁਆਂਢਣਾਂ, ਇਕ ਦੀ ਹੋਈ ਮੌਤ
Published : May 13, 2021, 2:16 pm IST
Updated : May 13, 2021, 3:19 pm IST
SHARE ARTICLE
Death
Death

ਹਸਪਤਾਲ ‘ਚ ਜੇਰੇ ਇਲਾਜ ਔਰਤ ਨੇ ਤੋੜਿਆ ਦਮ

ਗੁਰਦਾਸਪੁਰ (ਅਵਤਾਰ ਸਿੰਘ) ਸਮਾਜ 'ਚ ਦਿਨੋ ਦਿਨ ਵੱਧ ਰਹੀ ਅਸਹਿਣਸ਼ੀਲਤਾ ਵਿਚਾਲੇ ਆਏ ਦਿਨ ਘਰੇਲੂ ਝਗੜਿਆਂ ਦੀਆਂ ਖਬਰਾਂ ਵੱਧ ਰਹੀਆਂ ਹਨ। ਲੋਕਾਂ 'ਚ ਪਿਆਰ ਨਾਲ ਰਹਿਣ ਦੀ ਭਵਨਾ ਵੀ ਖਤਮ ਹੋਣ ਕਿਨਾਰੇ ਹੈ।

DeathDeath

ਅਜਿਹੀ ਹੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿ ਇੱਕ ਛੋਟੀ ਜਿਹੀ ਤਕਰਾਰ ਦੀ ਕੀਮਤ ਇੱਕ ਔਰਤ ਨੂੰ ਆਪਣੀ ਜਾਨ ਦੇਕੇ ਚੁਕਾਉਣੀ ਪਈ। ਗੁਰਦਾਸਪੁਰ ਦੇ ਪਿੰਡ ਭੁਲੇਚੱਕ ‘ਚ ਮਹਿਜ਼ ਸਾਂਝੀ ਕੰਧ ਤੇ ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਗੁਆਂਢਣਾ ਦਾ ਆਪਸ 'ਚ ਝਗੜਾ ਹੋ ਗਿਆ ਜਿਸ ਚ ਇਕ ਵਿਧਵਾ ਔਰਤ ਦੀ ਮੌਤ ਹੋ ਗਈ।

DeathDeath

ਪਿੰਡ ਦੇ ਸਰਪੰਚ ਮੋਹਿੰਦਰ ਸਿੰਘ ਦਾ ਕਹਿਣਾ ਸੀ ਕਿ ਜਸਵੀਰ ਕੌਰ ਅਤੇ ਉਸ ਦੇ ਗੁਆਂਢ 'ਚ ਰਹਿਣ ਵਾਲੀ ਔਰਤ ਰੀਟਾ ਦਾ ਸਾਂਝੀ ਕੰਧ ਤੇ ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਸ ਲੜਾਈ ਦੌਰਾਨ ਜਸਵੀਰ ਜਖ਼ਮੀ ਹੋਈ ਜਿਸ ਦੀ ਅੱਜ ਦੇਰ ਸ਼ਾਮ ਹੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ ਹੈ।

Sarpanch Mohinder SinghSarpanch Mohinder Singh

ਐਸਐਚਓ ਕੁਲਵੰਤ ਸਿੰਘ  ਨੇ ਗੱਲਬਾਤ ਦੌਰਾਨ ਦੱਸ਼ਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | 

SHO Kulwant SinghSHO Kulwant Singh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement