ਸਫ਼ਾਈ ਸੇਵਕਾਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ
Published : May 13, 2020, 12:00 pm IST
Updated : May 13, 2020, 12:00 pm IST
SHARE ARTICLE
ਸਫ਼ਾਈ ਸੇਵਕਾਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ
ਸਫ਼ਾਈ ਸੇਵਕਾਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ

ਸਫ਼ਾਈ ਸੇਵਕਾਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ

ਐਸ.ਏ.ਐਸ. ਨਗਰ, 12 ਮਈ (ਸੁਖਦੀਪ ਸਿੰਘ ਸੋਈਂ): ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਨਗਰ ਨਿਗਮ ਦੇ ਦਫ਼ਤਰ ਵਿਚ ਨਿਗਮ ਵਲੋਂ ਸ਼ਹਿਰ ਵਿਚ ਸਫ਼ਾਈ ਦਾ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਨੂੰ ਹਾਈਜੈਨਿਕ ਕਿੱਟਾਂ ਵੰਡੀਆਂ ਗਈਆਂ। 

ਇਸ ਮੌਕੇ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਜੰਗ ਵਿਚ ਮੂਹਰਲੀ ਕਤਾਰ ਵਿਚ ਲੜਨ ਵਾਲੇ ਇਹਨਾਂ ਸਫ਼ਾਈ ਸੇਵਕਾਂ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਨਿਗਮ ਵਲੋਂ ਇਹਨਾਂ ਦੀ ਸੁਰਖਿਆ ਲਈ ਇਹ ਕਿਟਾਂ ਦਿਤੀਆਂ ਜਾ ਰਹੀਆਂ ਹਨ।

ਇਨ੍ਹਾਂ ਕਿਟਾਂ ਵਿੱਚ ਪੁਰਸ਼ ਸਫਾਈ ਸੇਵਕਾਂ ਨੂੰ ਸੈਨੀਟਾਈਜ਼ਰ, ਦਸਤਾਨੇ, ਮਾਸਕ ਅਤੇ ਇਮਿਊਨ ਸਿਸਟਮ ਨੂੰ ਮਜਬੂਤ ਕਰਨ ਲਈ ਹੋਮੋਪੈਥਿਕ ਦਵਾਈ ਵੰਡੀ ਗਈ ਅਤੇ ਇਸਦੇ ਨਾਲ ਹੀ ਮਹਿਲਾ ਸਫਾਈ ਸੇਵਕਾਂ ਨੂੰ ਸੈਨੇਟਾਇਜਰ, ਦਸਤਾਨੇ, ਮਾਸਕ, ਇਮਿਊਨ ਸਿਸਟਮ ਨੂੰ ਮਜਬੂਤ ਕਰਨ ਲਈ ਹੋਮੋਪੈਥਿਕ ਦਵਾਈ ਅਤੇ ਸੈਨਟਰੀ ਨੈਪਕਿਨ ਵੀ ਵੰਡੇ ਗਏ ਹਨ ਇਸ ਮੌਕੇ ਹੋਮੋਪੈਥਿਕ ਦਵਾਈ ਮੁਫਤ ਵਿੱਚ ਮੁਹਈਆ ਕਰਵਾਉਣ ਵਾਲੇ ਡਾ. ਜੀ.ਐਸ. ਚੰਦੋਕ ਦੱਸਿਆ ਕਿ ਹੁਣ ਤੱਕ ਤਕਰੀਬਨ 52,000 ਵਿਅਕਤੀਆਂ ਨੂੰ ਇਹ ਦਵਾਈ ਵੰਡੀ ਜਾ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement