ਬਿਨਾਂ ਲਾਇਸੈਂਸ ਨਸ਼ਾ ਮੁਕਤੀ ਦਵਾਈਆਂ ਵੇਚਣ 'ਤੇ ਮੈਡੀਕਲ ਹਾਲ ਸੀਲ
Published : Apr 13, 2020, 8:18 am IST
Updated : Apr 13, 2020, 8:18 am IST
SHARE ARTICLE
File photo
File photo

3 ਲੱਖ ਤੋਂ ਵੱਧ ਪਾਬੰਦੀਸ਼ੁਦਾ ਗੋਲੀਆਂ ਬਰਾਮਦ

ਫ਼ਿਰੋਜ਼ਪੁਰ  (ਜਗਵੰਤ ਸਿੰਘ ਮੱਲ੍ਹੀ): ਡਰੱਗ ਇੰਸਪੈਕਟਰ ਫ਼ਿਰੋਜ਼ਪੁਰ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਮੋਹਿਤ ਧਵਨ ਵਲੋਂ ਨੌਂ ਲੱਖਾ ਮਾਰਕੀਟ ਜ਼ੀਰਾ ਵਿਖੇ ਬਣਾਏ ਗਏ ਗੋਦਾਮ ਵਿਚ ਬਿਨਾਂ ਲਾਇਸੈਂਸ ਪਾਬੰਦੀਸ਼ੁਦਾ ਨਸ਼ਾ ਛੁਡਾਊ ਦਵਾਈਆਂ ਵੇਚਣ 'ਤੇ ਕੱਕੜ ਮੈਡੀਕਲ ਹਾਲ ਦਾ ਗੁਦਾਮ ਸੀਲ ਕਰ ਦਿਤਾ ਗਿਆ।

File photoFile photo

ਇਸ ਸਬੰਧ ਵਿਚ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਦਸਿਆ ਕਿ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪ੍ਰਾਪਤ ਹੋਈ ਇਕ ਸ਼ਿਕਾਇਤ ਦੇ ਆਧਾਰ 'ਤੇ ਐਸਐਚਓ ਮੋਹਿਤ ਧਵਨ ਨੂੰ ਨਾਲ ਲੈ ਕੇ ਗੋਦਾਮ ਵਿਚ ਛਾਪੇਮਾਰੀ ਕਰ ਕੇ ਤਲਾਸ਼ੀ ਲਈ ਗਈ ਤਾਂ ਉਥੋਂ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਨਸ਼ਾ ਛੁਡਾਊ ਕਰੀਬ ਤਿੰਨ ਲੱਖ ਗੋਲੀਆਂ ਦੀ ਖੇਪ ਬਰਾਮਦ ਹੋਈ।

ਉਨ੍ਹਾਂ ਦਸਿਆ ਕਿ ਕੱਕੜ ਮੈਡੀਕਲ ਹਾਲ ਜ਼ੀਰਾ ਵਾਲੇ ਇਸ ਗੋਦਾਮ ਵਿਚੋਂ ਬਿਨ੍ਹਾਂ ਲਾਇਸੈਂਸ ਤੋਂ ਦਵਾਈਆਂ ਦੀ ਹੋਮ ਡਿਲਿਵਰੀ ਕਰ ਰਹੇ ਸਨ । ਦਵਾਈਆਂ ਦੀ ਬਰਾਮਦ ਹੋਈ ਖੇਪ ਦੇ ਆਧਾਰ 'ਤੇ ਮੈਡੀਕਲ ਹਾਲ ਸੀਲ ਕਰ ਦਿਤਾ ਗਿਆ ਹੈ। ਜਦਕਿ ਰੀਪੋਰਟ ਤਿਆਰ ਕਰ ਕੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿਤੀ ਜਾਵੇਗੀ।

 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement