ਸ਼ਾਹਕੋਟ ਇਲਾਕੇ ਦੀ ਮ੍ਰਿਤਕ ਔਰਤ ਪਾਈ ਗਈ ਕੋਰੋਨਾ ਪਾਜ਼ੇਟਿਵ
Published : Apr 13, 2020, 7:57 am IST
Updated : Apr 13, 2020, 7:57 am IST
SHARE ARTICLE
File photo
File photo

ਸਸਕਾਰ ਮੌਕੇ ਇਕੱਠੇ ਹੋਏ ਸਨ 80 ਲੋਕ ਸ਼ਾਮਲ

ਸ਼ਾਹਕੋਟ  (ਖਾਲਸਾ): ਸ਼ਾਹਕੋਟ ਤਹਿਸੀਲ ਦੇ ਪਿੰਡ ਕੋਟਲਾ ਹੇਰਾਂ ਦੀ ਔਰਤ ਦਾ ਟੈਸਟ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਲਾ ਹੇਰਾਂ ਦੀ ਵਸਨੀਕ ਕੁਲਜੀਤ ਕੌਰ ਨਾਮ ਦੀ ਔਰਤ ਦੀ 9 ਅਪ੍ਰੈਲ ਨੂੰ ਮੌਤ ਹੋ ਗਈ ਸੀ। ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਇਸ ਔਰਤ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ। ਉਸ ਦਾ ਸੈਂਪਲ ਲੈ ਕੇ ਜਲੰਧਰ ਭੇਜਿਆ ਗਿਆ ਸੀ ਜਿਸ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

File photoFile photo

ਇਸ ਸਬੰਧੀ ਜਦੋਂ ਐਸ.ਐਮ.ਓ ਸ਼ਾਹਕੋਟ ਅਮਰਦੀਪ ਸਿੰਘ ਦੁੱਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਮ੍ਰਿਤਕ ਔਰਤ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਐਸ.ਐਮ.ਓ. ਅਨੁਸਾਰ ਸਥਾਨਕ ਪੁਲਿਸ ਨਾਲ ਸੰਪਰਕ ਕਰ ਕੇ ਬਚਾਅ ਟੀਮਾਂ ਨੂੰ ਪਿੰਡ ਕੋਟਲਾ ਹੇਰਾਂ ਭੇਜਿਆ ਜਾ ਰਿਹਾ ਹੈ। ਮ੍ਰਿਤਕ ਔਰਤ ਦੇ ਪਰਵਾਰਕ ਮੈਂਬਰਾਂ ਨੂੰ ਜਲੰਧਰ ਹਸਪਤਾਲ ਵਿਖੇ ਭੇਜਣ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਔਰਤ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇੱਥੇ ਇਹ ਦੱਸਣਯੋਗ ਹੈ ਕਿ 9 ਅਪ੍ਰੈਲ ਨੂੰ ਉਸ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਸੀ ਅਤੇ ਮ੍ਰਿਤਕ ਔਰਤ ਦੇ ਅੰਤਮ ਸਸਕਾਰ ਮੌਕੇ 70 ਤੋਂ 80 ਲੋਕ ਇੱਕਠੇ ਹੋਏ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement