ਗੁੰਡਾ ਪਰਚੀ ਨਾਲ ਜ਼ੋਰਾਂ 'ਤੇ ਹੋ ਰਹੀ ਹੈ ਨਜਾਇਜ਼ ਮਾਈਨਿੰਗ : ਆਪ
Published : Apr 13, 2019, 6:42 pm IST
Updated : Apr 13, 2019, 6:42 pm IST
SHARE ARTICLE
Aam Aadmi Party
Aam Aadmi Party

ਵਿਧਾਇਕ ਸੰਦੋਆ, ਰੋੜੀ ਅਤੇ ਸ਼ੇਰਗਿੱਲ ਵੱਲੋਂ ਸਰਕਾਰ ਨੂੰ ਅਲਟੀਮੇਟਮ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਹੋ ਰਹੀ ਨਜਾਇਜ਼ ਮਾਈਨਿੰਗ ਵਿਰੁਧ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਲਟੀਮੇਟਮ ਦਿਤਾ ਹੈ ਕਿ ਜੇਕਰ ਸਰਕਾਰ ਨੇ ਰੇਤ ਮਾਫ਼ੀਆ ਦੀ ਅੱਤ ਨੂੰ ਨਾ ਰੋਕਿਆ ਤਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਰੇਤ ਮਾਫ਼ੀਆ ਵਿਰੁਧ ਖ਼ੁਦ ਡਟੇਗੀ, ਜਿਸ ਦੀ ਸ਼ੁਰੂਆਤ ਰੋਪੜ ਤੋਂ ਕੀਤੀ ਜਾਵੇਗੀ।

'ਆਪ' ਮੁੱਖ ਦਫ਼ਤਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਟਰਾਂਸਪੋਰਟ ਵਿੰਗ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਸੰਦੋਆ, ਐਨ.ਆਰ.ਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ (ਦੋਵੇਂ ਵਿਧਾਇਕ) ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਰੇਤ ਮਾਫ਼ੀਆ ਅਤੇ ਓਵਰਲੋਡ ਟਰੱਕ ਟਿੱਪਰਾਂ ਨੇ ਅੱਤ ਮਚਾਈ ਹੋਈ ਹੈ ਅਤੇ ਇਸ ਮਾਫ਼ੀਆ ਨੂੰ ਵੀ ਉਸੇ ਤਰ੍ਹਾਂ ਹੀ ਸੱਤਾਧਾਰੀ ਕਾਂਗਰਸ, ਪੁਲਿਸ ਅਤੇ ਪ੍ਰਸ਼ਾਸਨ ਦੀ ਉਸੇ ਤਰ੍ਹਾਂ ਅੰਨ੍ਹੀ ਸਰਪ੍ਰਸਤੀ ਦੇ ਰਿਹਾ ਹੈ,

ਜਿਵੇਂ ਬਾਦਲਾਂ ਦੇ ਰਾਜ 'ਚ ਮਿਲਦੀ ਸੀ। ਜਿਸ ਕਰਕੇ ਗੁੰਡਾ ਪਰਚੀ ਲਾ ਕੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਕਰ ਰਹੇ ਹਨ। ਗੁੰਡਾਗਰਦੀ ਸਿਖ਼ਰਾਂ 'ਤੇ ਹੈ ਅਤੇ ਓਵਰਲੋਡ ਟਰੱਕ-ਟਿਪੱਰ ਪੰਜਾਬ ਭਰ ਦੀਆਂ ਸੜਕਾਂ 'ਤੇ ਮੌਤ ਬਣਕੇ ਦੌੜ ਰਹੇ ਹਨ, ਕੋਈ ਪੁੱਛ ਨਹੀਂ ਅਤੇ ਕੋਈ ਜਾਂਚ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰਾ ਪ੍ਰਸ਼ਾਸਨ ਸੁੱਤਾ ਪਿਆ ਹੈ।

ਸੰਦੋਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੇਜ਼ ਕਸਦਿਆਂ ਕਿਹਾ ਕਿ ਉਹ ਰੋਪੜ-ਸ੍ਰੀ ਆਨੰਦਰਪੁਰ ਸਾਹਿਬ ਦੇ ਸੁਹਾਂ, ਸੈਦਪੁਰ, ਐਲਗਰਾਂ, ਅਗੰਮ ਅਤੇ ਹਰੀਪੁਰ ਵਰਟਾ ਆਦਿ ਇਲਾਕਿਆਂ 'ਤੇ ਹੈਲੀਕਾਪਟਰ ਰਾਹੀਂ ਹੀ ਗੇੜਾ ਮਾਰ ਕੇ ਰੇਤ ਮਾਫ਼ੀਆ ਵੱਲੋਂ ਮਚਾਈ ਤਬਾਹੀ ਦਾ ਮੰਜਰ ਆਪਣੇ ਅੱਖੀਂ ਵੇਖ ਲੈਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement