ਸਾਨੂੰ ਮੋਦੀ ਦੇ ਛੇ ਹਜ਼ਾਰ ਦੀ ਲੋੜ ਨਹੀਂ, ਸਾਨੂੰ ਭਿਖਾਰੀ ਨਾ ਬਣਾਉ : ਕਿਸਾਨ
Published : Mar 13, 2021, 1:24 am IST
Updated : Mar 13, 2021, 1:24 am IST
SHARE ARTICLE
image
image

ਸਾਨੂੰ ਮੋਦੀ ਦੇ ਛੇ ਹਜ਼ਾਰ ਦੀ ਲੋੜ ਨਹੀਂ, ਸਾਨੂੰ ਭਿਖਾਰੀ ਨਾ ਬਣਾਉ : ਕਿਸਾਨ

ਨਵੀਂ ਦਿੱਲੀ, 12 ਮਾਰਚ (ਸੁਰਖ਼ਾਬ ਚੰਨ): ਭਾਰਤ ਵਿਚ ਪੁਰਾਣੇ ਸਮੇਂ ਤੋਂ ਹੀ ਖੇਤੀ ਕਰਨਾ ਲੋਕਾਂ ਦਾ ਮੁੱਖ ਧੰਦਾ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਪੰਜਾਬ ਖ਼ਿੱਤੇ ਦੇ ਕਿਸਾਨ ਕਿਸਾਨੀ ਨਾਲ ਜੁੜੇ ਹੋਏ ਹਨ। ਸਮੇਂ ਨਾਲ ਖੇਤੀ ਦੇ ਤਰੀਕਿਆਂ ਵਿਚ ਸੁਧਾਰ ਹੁੰਦਾ ਰਿਹਾ, ਜਿਵੇਂ ਪਹਿਲਾਂ ਖੇਤੀ ਪੁਰਾਣੇ ਸੰਦਾਂ, ਬਲਦਾਂ, ਦੇਸੀ ਖੂਹਾਂ ਨਾਲ ਕੀਤੀ ਜਾਂਦੀ ਸੀ ਪਰ ਸਮੇਂ-ਸਮੇਂ ਦੇ ਬਦਲਾਅ ਦੌਰਾਨ ਖੇਤੀ ਕਰਨ ਲਈ ਮਸ਼ੀਨੀਕਰਨ ਦਾ ਯੁੱਗ ਆਇਆ ਜਿਵੇਂ ਟਰੈਕਟਰ, ਬਿਜਲੀ ਦੀਆਂ ਮੋਟਰਾਂ, ਰੂਟਾਵੇਟਰ, ਕੰਬਾਇਨਾਂ ਆਦਿ ਇਸ ਤੋਂ ਬਾਅਦ ਖੇਤੀ ਕਰਨ ਵਿਚ ਵੀ ਬਦਲਾਅ ਆਉਂਦੇ ਰਹੇ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੁਰਖ਼ਾਬ ਚੰਨ ਵਲੋਂ ਪੁਰਾਣੇ ਸਮੇਂ ਨਾਲ ਸਬੰਧਤ ਬਜ਼ੁਰਗਾਂ ਨਾਲ ਪੁਰਾਣੇ ਸਮੇਂ ਦੀ ਖੇਤੀ ਬਾਰੇ ਗੱਲਬਾਤ ਕੀਤੀ ਗਈ। 
ਕਿਸਾਨਾਂ ਨੇ ਕਿਹਾ ਕਿ ਖੇਤੀ ਵਿਚ ਹੁਣ ਤਕ ਅਸੀਂ ਬਹੁਤ ਵੱਡੇ ਬਦਲਾਅ ਦੇਖੇ, ਜਦੋਂ ਬਜ਼ੁਰਗ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ, ਸਵੇਰੇ ਤੜਕੇ ਉਠ ਕੇ ਹਲ ਜੋੜਨਾ ਤਾਂ ਉਨ੍ਹਾਂ ਲਈ ਹਾਜ਼ਰੀ ਦੀ ਰੋਟੀ ਸਾਡੀਆਂ ਮਾਵਾਂ ਖੇਤ ਵਿਚ ਲੈ ਕੇ ਜਾਂਦੀਆਂ ਹੁੰਦੀਆਂ ਸੀ ਪਰ ਉਸ ਸਮੇਂ ਦੇ ਜਿਹੜੇ ਕਿਸਾਨ ਤੇ ਲੋਕ ਸਨ ਉਨ੍ਹਾਂ ਵਿਚ ਸਕੂਨ ਅਤੇ ਸ਼ਾਂਤੀ ਬਹੁਤ ਸੀ। ਉਨ੍ਹਾਂ ਕਿਹਾ ਕਿ ਹੁਣ ਦੀ ਤੇਜ਼ੀ ਅਤੇ ਮਸ਼ੀਨੀਕਰਨ ਦਾ ਯੁੱਗ ਹੈ, ਦੇਸ਼ ਨੂੰ ਭਾਵੇਂ ਅਨਾਜ ਦੀ ਲੋੜ ਸੀ ਅਤੇ ਸਰਕਾਰਾਂ ਨੇ ਸਾਨੂੰ ਮਸ਼ੀਨਰੀ ਲੈਣ ਲਈ ਲੋਨ, ਕਰਜ਼ੇ ਦਿਤੇ, ਅਸੀਂ ਦੇਸ਼ ਦਾ ਤਾਂ ਢਿੱਡ ਭਰ ਦਿਤਾ ਪਰ ਜਿਹੜੀ ਸਾਡੀ ਭਾਈਚਾਰਕ ਸਾਂਝ ਸੀ, ਰਿਸ਼ਤੇਦਾਰੀ ਸਾਂਝ ਸੀ ਉਸ ਨੂੰ ਮਸ਼ੀਨੀਕਰਨ ਨੇ ਖ਼ਤਮ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਰਾਣੇ ਸਮੇਂ ਵਿਚ ਅਪਣੇ ਹੱਥਾਂ ਨਾਲ ਖੇਤੀ ਕਰ ਕੇ ਜਿੰਨਾ ਵੀ ਕਮਾਉਂਦੇ ਸੀ ਅਸੀਂ ਉਸ ਵਿਚ ਹੀ ਬਹੁਤ ਖ਼ੁਸ਼ ਸੀ। 
 ਉਨ੍ਹਾਂ ਕਿਹਾ ਕਿ ਜਿਹੜੀ ਫਸਲ ਅਸੀਂ ਪੁੱਤਾਂ ਵਾਂਗੂ ਪਾਲ ਕੇ ਪਹਿਲਾਂ ਆੜ੍ਹਤੀਏ ਨੂੰ ਦਿੰਦੇ ਹਾਂ, ਉਸ ਤੋਂ ਪੈਸੇ ਲੈ ਕੇ ਬੈਂਕਾਂ ਦਾ ਕਰਜ਼ਾ ਮੋੜਦੇ ਹਾਂ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਸਾਨੂੰ 6000 ਦੇ ਕੇ ਭਿਖਾਰੀ ਬਣਾਉਣਾ ਚਾਹੁੰਦੀ ਹੈ ਪਰ ਸਾਨੂੰ 6000 ਦੀ ਲੋੜ ਨਹੀਂ ਸਾਨੂੰ ਸਾਡੀਆਂ ਫ਼ਸਲਾਂ ਦਾ ਸਹੀ ਮੁਲ ਦੇ ਦੇਵੇ ਉਹੀ ਬਹੁਤ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement