ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੇਸ਼ੀ ਸ਼ਰਾਬ ਦਾ ਸ਼ਰਾਬ ਦਾ ਜ਼ਖ਼ੀਰਾ
Published : Mar 13, 2021, 12:15 pm IST
Updated : Mar 13, 2021, 12:15 pm IST
SHARE ARTICLE
local liquor
local liquor

ਪੁਲਿਸ ਵੱਲੋੇਂ 8 ਦੋਸ਼ੀਆਂ 'ਤੇ ਕੀਤਾ ਗਿਆ ਮੁਕੱਦਮਾ ਦਰਜ

ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਉਪਰ ਕਾਰਵਾਈ ਕਰਦਿਆਂ  ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਰਾਜਾਸਾਂਸੀ ਦੇ ਪਿੰਡ ਕੋਟਲਾ ਸਖੀ ਵਿਚੋਂ ਵੱਡੀ ਮਾਤਰਾ ਵਿੱਚ ਲਾਹਣ ਅਤੇ ਦੇਸ਼ੀ ਸ਼ਰਾਬ ਤਿਆਰ ਕਰਨ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਜੋ ਕਿ ਦਿਹਾਤੀ ਪੁਲਿਸ ਲਈ ਵੱਡੀ ਕਾਮਯਾਬੀ ਹੈ।

 

PolicePolice

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅੰਮ੍ਰਿਤਸਰ ਦਿਹਾਤੀ ਪੁਲਿਸ ਧਰੁਵ ਧਇਆ ਨੇ ਦੱਸਿਆ ਕਿ ਉਹਨਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਜਿਸਦੇ ਚਲਦੇ ਉਹਨਾਂ ਦੀ ਪੁਲਿਸ ਵੱਲੋ ਪਿੰਡ ਦੇ ਪੰਜ ਘਰਾਂ ਵਿਚ ਛਾਪਾ ਮਾਰਿਆ ਗਿਆ ਜਿਸ ਦੇ ਚਲਦੇ 3 ਘਰਾਂ ਵਿਚੋਂ ਪੁਲਿਸ ਨੂੰ ਇਕ ਲੱਖ 26 ਹਜ਼ਾਰ ਕਿਲੋਂ ਲਾਹਣ, 1830 ਕਿਲੋਂ ਗੁੜ, 12 ਭੱਠੀਆ ਅਤੇ 12 ਸਿੰਲਡਰਾਂ ਦੇ ਨਾਲ ਵੱਡੀ ਮਾਤਰਾ ਵਿੱਚ ਸ਼ਰਾਬ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ।

PolicePolice

ਉਹਨਾਂ ਦਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਕੁਲ 8 ਲੋਕਾਂ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਿਸ ਵਿਚੋਂ ਤਿੰਨ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਐਸਪੀ ਦਿਹਾਤੀ ਨੇ ਦੱਸਿਆ ਕਿ ਇਸ ਰੇਡ ਦੌਰਾਨ ਉਹਨਾਂ ਨੂੰ 2 ਹੈਡੀਕੈਪ ਲੜਕੇ  ਮਿਲੇ ਜਿਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਹਨਾਂ ਤੋਂ ਸ਼ਰਾਬ ਕੱਢਣ ਦਾ ਕੰਮ ਕਰਵਾਇਆ ਜਾਂਦਾ ਸੀ ਜਾਣਕਾਰੀ ਅਨੁਸਾਰ ਇਹ ਦੋਨੋਂ ਲੜਕੇ ਸੁਣ ਬੋਲ ਨਹੀ ਸਕਦੇ ਉਹਨਾਂ ਨੂੰ ਹੁਣ ਸੈਂਲਟਰ ਰੂਮ ਵਿਚ ਭੇਜਿਆ ਜਾਵੇਗਾ।

PolicePolice

ਇਹ ਦੋਸ਼ੀ ਇਹਨੇ ਸ਼ਾਤਿਰ ਸਨ ਕਿ ਉਹਨਾਂ ਆਪਣੀਆਂ ਗੱਡਿਆ ਵਿਚ ਸਰਾਬ ਦੇ ਕੈਨ ਫਿਟ ਕਰਵਾਏ ਸਨ ਜਿਸ ਰਾਹੀਂ ਇਹ ਸਰਾਬ ਸਪਲਾਈ ਕਰਦੇ ਸਨ ਇਹਨਾ ਦਾ ਪੂਰਾ ਨੈਟਵਰਕ ਅਜਨਾਲਾ ਰਾਜਾਸਾਂਸੀ ਅਤੇ ਹੋਰ ਲਾਗਲੇ ਪਿੰਡਾਂ ਵਿੱਚ ਫੈਲੀਆਂ ਹੋਈਆਂ ਸੀ।

PolicePolice

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement