ਭਾਜਪਾ ਗਠਜੋੜ ਨੇ ਪੰਜਾਬ ਲਈ ਜਾਰੀ ਕੀਤਾ ਚੋਣ ਮਨੋਰਥ ਪੱਤਰ
Published : Feb 13, 2022, 7:46 am IST
Updated : Feb 13, 2022, 7:46 am IST
SHARE ARTICLE
image
image

ਭਾਜਪਾ ਗਠਜੋੜ ਨੇ ਪੰਜਾਬ ਲਈ ਜਾਰੀ ਕੀਤਾ ਚੋਣ ਮਨੋਰਥ ਪੱਤਰ

ਅਸੀਂ ਇਕ ਸਥਿਰ ਸਰਕਾਰ ਲਿਆਵਾਂਗੇ : ਹਰਦੀਪ ਸਿੰਘ ਪੁਰੀ

ਜਲੰਧਰ, 12 ਫ਼ਰਵਰੀ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ  ਲੈ ਕੇ ਭਾਜਪਾ-ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਨੇ ਪੰਜਾਬ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ | ਇਸ ਮੌਕੇ ਭਾਜਪਾ ਦੇ ਹੋਰ ਸੀਨੀਅਰ ਆਗੂ ਮੌਜੂਦ ਰਹੇ | ਭਾਜਪਾ ਗਠਜੋੜ ਨੇ ਪੰਜਾਬ ਲਈ 11 ਸੂਤਰੀ ਮੈਨੀਫ਼ੈਸਟੋ ਜਾਰੀ ਕੀਤਾ ਹੈ | ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਲੋਕਾਂ ਨਾਲ ਕੀਤੇ ਗਏ ਇਹ ਵਾਅਦੇ ਪੂਰੇ ਹੋਣਗੇ |
ਇਸ ਮੌਕੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਪਾਰਟੀ ਜੋ ਕਹਿੰਦੀ ਹੈ, ਉਹ ਕਰ ਕੇ ਵਿਖਾਉਂਦੀ ਹੈ | ਪੰਜਾਬ ਇਕ ਬਹੁਤ ਹੀ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ ਅਤੇ ਸੂਬੇ ਲਈ ਅਜਿਹੇ ਲੋਕ ਸੱਤਾ ਵਿਚ ਹੋਣੇ ਜ਼ਰੂਰੀ ਹਨ ਜੋ ਖ਼ੁਦ ਸਥਿਰ ਹੋਣ | ਅਸੀਂ ਵਾਅਦਾ ਕਰ ਰਹੇ ਹਾਂ ਕਿ ਅਸੀਂ ਇਕ ਸਥਿਰ ਸਰਕਾਰ ਲਿਆਵਾਂਗੇ | ਪੁਰੀ ਨੇ ਕਿਹਾ ਕਿ ਸਾਡੇ ਇਹ ਐਲਾਨ ਪੰਜਾਬ ਦੇ ਹਿਤ ਵਿਚ ਹਨ ਅਤੇ ਅਸੀਂ ਇਨ੍ਹਾਂ ਐਲਾਨਾਂ ਨੂੰ  ਜ਼ਰੂਰ ਪੂਰਾ ਕਰਾਂਗੇ |

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement