ਦੁਨੀਆਂ 'ਚ ਕੋਵਿਡ-19 ਦੀ ਸਥਿਤੀ ਚਿੰਤਾਜਨਕ, ਅਸੀਂ ਢਿੱਲ ਨਹੀਂ ਵਰਤ ਸਕਦੇ : ਸਿਹਤ ਮੰਤਰਾਲਾ
Published : Jan 13, 2021, 3:25 am IST
Updated : Jan 13, 2021, 3:25 am IST
SHARE ARTICLE
image
image

ਦੁਨੀਆਂ 'ਚ ਕੋਵਿਡ-19 ਦੀ ਸਥਿਤੀ ਚਿੰਤਾਜਨਕ, ਅਸੀਂ ਢਿੱਲ ਨਹੀਂ ਵਰਤ ਸਕਦੇ : ਸਿਹਤ ਮੰਤਰਾਲਾ


ਨਵੀਂ ਦਿੱਲੀ, 12 ਜਨਵਰੀ : ਸਿਹਤ ਮੰਤਰਾਲਾ ਨੇ ਕਿਹਾ ਕਿ ਦੁਨੀਆ 'ਚ ਕੋਵਿਡ-19 ਦੀ ਸਥਿਤੀ ਚਿੰਤਾਜਨਕ ਹੈ | ਭਾਰਤ 'ਚ ਕੋਰੋਨਾ ਵਾਇਰਸ ਦੇ ਰੋਜਾਨਾ ਦੇ ਮਾਮਲੇ ਘੱਟ ਰਹੇ ਹਨ ਪਰ ਅਸੀਂ ਢਿੱਲ ਨਹੀਂ ਵਰਤ ਸਕਦੇ | ਕੋਵਿਡ-19 ਦੇ ਕਰੀਬ 43.96 ਫ਼ੀ ਸਦੀ ਮਰੀਜ ਸਿਹਤ ਕੇਂਦਰਾਂ 'ਚ ਹਨ ਅਤੇ 56.04 ਫ਼ੀ ਸਦੀ ਘਰ 'ਚ ਏਕਾਂਤਵਾਸ ਹਨ | ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵੀਸ਼ੀਲਡ ਟੀਕੇ ਦੀਆਂ 1.1 ਕਰੋੜ ਖੁਰਾਕਾਂ ਖਰੀਦੀਆਂ ਗਈਆਂ ਹਨ | ਹਰੇਕ ਖੁਰਾਕ 'ਤੇ 200 ਰੁਪਏ ਦੀ ਲਾਗਤ ਆਏ ਹਨ, ਇਸ 'ਚ ਟੈਕਸ ਸ਼ਾਮਲ ਨਹੀਂ ਹੈ | ਮੰਤਰਾਲਾ ਨੇ ਕਿਹਾ ਕਿ ਭਾਰਤ ਬਾਇਓਟੇਕ ਤੋਂ ਕੋਵੈਕਸੀਨ ਦੀਆਂ 55 ਲੱਖ ਖੁਰਾਕਾਂ ਖਰੀਦੀਆਂ ਜਾ ਰਹੀਆਂ ਹਨ | ਸਰਕਾਰ ਵਲੋਂ ਕਿਹਾ ਗਿਆ ਹੈ ਕਿ ਕੋਵੈਕਸੀਨ ਦੀਆਂ 38.5 ਲੱਖ ਖੁਰਾਕਾਂ 'ਚੋਂ ਹਰੇਕ 'ਤੇ 295 ਰੁਪਏ (ਟੈਕਸ ਨੂੰ ਛੱਡ ਕੇ) ਲਾਗਤ ਆਏਗੀ | ਭਾਰਤ ਬਾਇਓਟੇਕ 16.5 ਲੱਖ ਖੁਰਾਕ ਮੁਫ਼ਤ ਮੁਹਈਆ ਕਰਵਾ ਰਹੀ ਹੈ, ਜਿਸ ਨਾਲ ਇਸ ਦੀ ਲਾਗਤ ਹਰੇਕ ਖੁਰਾਕ 'ਤੇ 206 ਰੁਪਏ ਆਏਗੀ | ਮੰਤਰਾਲਾ ਨੇ ਕਿਹਾ ਕਿ ਖੁਰਾਕ ਦੇਣ ਦੇ 14 ਦਿਨਾਂ ਬਾਅਦ ਇਸ ਦਾ ਅਸਰ ਦਿਸੇਗਾ | ਲੋਕਾਂ ਤੋਂ ਕੋਵਿਡ-19 ਦੇ ਸਬੰਧ 'ਚ ਉੱਚਿਤ ਰਵਈਏ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾਂਦੀ ਹੈ | 
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement