93 ਸਾਲਾ ਬਜ਼ੁਰਗ ਬਾਬੇ ਨੇ ਦੌੜ ਮੁਕਾਬਲਿਆਂ 'ਚ ਹੁਣ ਤੱਕ 40 ਸੋਨ ਤਗਮੇ, 9 ਚਾਂਦੀ ਦੇ ਤਗਮੇ, 8 ਕਾਂਸੀ ਦੇ ਤਗਮੇ ਜਿੱਤੇ

By : GAGANDEEP

Published : Dec 12, 2022, 9:54 am IST
Updated : Dec 12, 2022, 12:12 pm IST
SHARE ARTICLE
photo
photo

ਮਜ਼ਬੂਤ ਇਰਾਦਿਆਂ ਅੱਗੇ ਉਮਰ ਨੇ ਵੀ ਟੇਕੇ ਗੋਡੇ

ਸ੍ਰੀ ਮੁਕਤਸਰ ਸਾਹਿਬ: ਇਰਾਦੇ ਪੱਕੇ ਹੋਣ ਤਾਂ ਉਮਰ ਕਦੇ ਅੜਿੱਕਾ ਨਹੀਂ ਬਣਦੀ। 93 ਸਾਲਾ ਬਾਬਾ ਇੰਦਰ ਸਿੰਘ ਨੇ ਇਸ ਗੱਲ ਨੂੰ ਸੱਚ ਸਾਬਤ ਕਰ ਦਿੱਤਾ। 93 ਸਾਲ ਦੀ ਉਮਰ ਤੱਕ ਬਾਬਾ ਇੰਦਰ ਸਿੰਘ ਲੰਬੀ ਛਾਲ, 200 ਮੀਟਰ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਕੇ 40 ਸੋਨ ਤਗਮੇ, 9 ਚਾਂਦੀ ਦੇ ਤਗਮੇ, 8 ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।

ਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 11 ਕਿਲੋਮੀਟਰ ਦੌੜਦੇ ਹਨ। ਉਹਨਾਂ ਨੇ ਦੱਸਿਆ ਕਿ ਉਹ ਸਾਦਾ ਭੋਜਨ ਖਾਂਦੇ ਹਨ ਜਿਸ ਵਿੱਚ ਲਾਲ ਮਿਰਚ ਦੀ ਚਟਨੀ, ਲੱਸੀ, ਮੱਖਣ ਉਸਦਾ ਪਸੰਦੀਦਾ ਭੋਜਨ ਹੈ। ਉਹ ਗੁੜ ਖਾਣ ਦੇ ਵੀ ਬਹੁਤ ਸ਼ੌਕੀਨ ਹਨ। ਬਾਬਾ ਇੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਤੀਯੋਗਤਾ 'ਚ ਭਾਗ ਲੈਣ ਦੀ ਇੱਛਾ ਹੈ| ਉਹਨਾਂ ਨੇ ਦੱਸਿਆ ਕਿ ਹੁਣ ਉਹ ਬੰਗਲੌਰ ਅਤੇ ਪੰਚਕੂਲਾ ਵਿੱਚ ਹੋਣ ਵਾਲੀਆਂ ਨੈਸ਼ਨਲ ਵੈਟਰਨ ਖੇਡਾਂ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ।

ਬਾਬਾ ਇੰਦਰ ਸਿੰਘ ਨੇ 75 ਸਾਲ ਦੀ ਉਮਰ ਵਿਚ ਖੇਡਾਂ ਵਿਚ  3 ਗੋਲਡ ਜਿੱਤੇ। ਉਦੋਂ ਤੋਂ ਉਹ ਲਗਾਤਾਰ ਜਿੱਤ ਰਹੇ ਹਨ। ਪਿਛਲੇ ਸਾਲ ਨਵੰਬਰ ਵਿਚ ਵੀ ਉਹਨਾਂ ਨੇ ਮਸਤੂਆਣਾ ਵਿਚ ਖੇਡਾਂ ਵਿਚ ਹਿੱਸਾ ਲਿਆ ਸੀ ਅਤੇ ਸੋਨ ਤਗਮਾ ਜਿੱਤਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement