ਸੈਂਸੈਕਸ ’ਚ 20 ਅੰਕਾਂ ਦੀ ਗਿਰਾਵਟ
Published : Dec 12, 2021, 2:24 am IST
Updated : Dec 12, 2021, 2:24 am IST
SHARE ARTICLE
image
image

ਸੈਂਸੈਕਸ ’ਚ 20 ਅੰਕਾਂ ਦੀ ਗਿਰਾਵਟ

ਨਿਫ਼ਟੀ 17,511 ਦੇ ਪੱਧਰ ’ਤੇ ਹੋਇਆ ਬੰਦ

ਮੁੰਬਈ, 11 ਦਸੰਬਰ : ਸ਼ੇਅਰ ਬਾਜ਼ਾਰ ’ਚ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ’ਚ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 20 ਅੰਕ ਡਿੱਗ ਕੇ 58,786 ’ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 5 ਅੰਕ ਡਿੱਗ ਕੇ 17,511 ’ਤੇ ਬੰਦ ਹੋਇਆ। ਇਸ  ਤੋਂ ਇਲਾਵਾ ਬੈਂਕਿੰਗ ਸ਼ੇਅਰਾਂ ’ਚ ਅੱਜ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਸਵੇਰੇ ਬੀ.ਐਸ.ਈ ਸੈਂਸੈਕਸ 111 ਅੰਕ ਡਿੱਗ ਕੇ 58,696 ’ਤੇ ਰਿਹਾ। ਦਿਨ ਦੇ ਦੌਰਾਨ ਇਸ ਨੇ 58,859 ਦੇ ਉੱਪਰਲੇ ਪੱਧਰ ਅਤੇ 58,414 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ 19 ਸਟਾਕ ਗਿਰਾਵਟ ’ਚ ਬੰਦ ਹੋਏ ਜਦਕਿ 11 ਸ਼ੇਅਰਾਂ ’ਚ ਤੇਜ਼ੀ ਰਹੀ।
 ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 17,476 ’ਤੇ ਖੁਲ੍ਹਿਆ ਅਤੇ ਦਿਨ ਦੇ ਦੌਰਾਨ 17,534 ਦਾ ਉਪਰਲਾ ਪੱਧਰ ਬਣਾਇਆ। ਇਸ ਦਾ ਮਿਡਕੈਪ ਅਤੇ ਬੈਂਕ ਇੰਡੈਕਸ ਵਾਧੇ ਦੇ ਨਾਲ ਬੰਦ ਹੋਇਆ ਹੈ। ਨਿਫ਼ਟੀ ਫ਼ਾਈਨੈਂਸ਼ੀਅਲ ਇੰਡੈਕਸ ’ਚ ਗਿਰਾਵਟ ਦਰਜ ਕੀਤੀ ਗਈ। ਇਸਦੇ 50 ਸਟਾਕਾਂ ਵਿਚੋਂ, 20 ਲਾਭ ਵਿਚ ਸਨ ਜਦੋਂ ਕਿ 29 ਗਿਰਾਵਟ ਵਿੱਚ ਸਨ। ਡਿਵੀ ਦੀ ਲੈਬ, ਟਾਟਾ ਕੰਜ਼ਿਊਮਰ ਗਿਰਾਵਟ ਨਾਲ ਬੰਦ ਹੋਏ। 
ਦੂਜੇ ਪਾਸੇ ਇੰਡਸਇੰਡ ਬੈਂਕ ਨੇ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ ਹੈ ਕਿ ਰਿਜ਼ਰਵ ਬੈਂਕ ਨੇ ਆਪਣੀ ਹਿੱਸੇਦਾਰੀ ਵਧਾਉਣ ਲਈ ਐਲ ਆਈ ਸੀ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਸਮੇਂ ਐਲਆਈਸੀ ਦੀ ਹਿੱਸੇਦਾਰੀ 4.95 ਫ਼ੀ ਸਦੀ ਹੈ ਜਿਸ ਨੂੰ ਵਧਾ ਕੇ 9.99 ਫ਼ੀ ਸਦੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਲ ਬੰਬਈ ਸਟਾਕ ਐਕਸਚੇਂਜ (ਬੀ. ਐਸ. ਈ.) ਦਾ ਸੈਂਸੈਕਸ 157 ਅੰਕ ਵਧ ਕੇ 58,807 ’ਤੇ ਬੰਦ ਹੋਇਆ ਸੀ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 47 ਅੰਕ ਵਧ ਕੇ 17,516 ’ਤੇ ਬੰਦ ਹੋਇਆ ਸੀ।
ਟਾਪ ਗੇਨਰਜ਼ ਦੀ ਸੂਚੀ ’ਚ ਏਸੀਅਨ ਪੇਂਟਸ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਸਨ ਫਾਰਮਾ, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਟਾਪ ਲੂਜਰਜ ਦੀ ਸੂਚੀ ’ਚ ਟਾਈਟਨ, ਐਕਸਿਸ ਬੈਂਕ, ਕੋਟਕ ਬੈਂਕ, ਏਅਰਟੈੱਲ ਦੇ ਨਾਂ ਲਏ ਜਾ ਸਕਦੇ ਹਨ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement