ਅੰਦੋਲਨਕਾਰੀ ਕਿਸਾਨਾਂ ਲਈ 'ਆਪ' ਵਲੋਂ ਗਰਮ ਪਾਣੀ ਅਤੇ ਮੋਬਾਈਲ ਚਾਰਜਿੰਗ ਦਾ ਵਿਸ਼ੇਸ਼ ਪ੍ਰਬੰਧ
Published : Dec 12, 2020, 1:52 am IST
Updated : Dec 12, 2020, 1:52 am IST
SHARE ARTICLE
image
image

ਅੰਦੋਲਨਕਾਰੀ ਕਿਸਾਨਾਂ ਲਈ 'ਆਪ' ਵਲੋਂ ਗਰਮ ਪਾਣੀ ਅਤੇ ਮੋਬਾਈਲ ਚਾਰਜਿੰਗ ਦਾ ਵਿਸ਼ੇਸ਼ ਪ੍ਰਬੰਧ

ਚੰਡੀਗੜ੍ਹ, 11 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅਪਣੀ ਹੋਂਦ ਬਚਾਉਣ ਲਈ ਕੇਂਦਰ ਦੀ ਅੜੀਅਲ ਮੋਦੀ ਸਰਕਾਰ ਵਿਰੁਧ ਲੜਾਈ ਲੜ ਰਹੇ ਕਿਸਾਨ ਜਦੋਂ ਕੜਕੇ ਦੀ ਠੰਢ ਦੇ ਮੌਸਮ ਵਿਚ ਠਰ ਰਹੇ ਹਨ ਤਾਂ ਉਸ ਸਮੇਂ ਦਿੱਲੀ ਦੀ ਕੇਜਰੀਵਾਲ ਸਰਕਾਰ ਅੰਨਦਾਤੇ ਪ੍ਰਤੀ ਅਪਣਾ ਫ਼ਰਜ਼ ਨਿਭਾਉਣ ਲਈ ਅੱਗੇ ਵਧੀ ਹੈ। ਪਿਛਲੇ ਕਰੀਬ 15 ਦਿਨਾਂ ਤੋਂ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਬੈਠੇ ਅੰਨ੍ਹ ਦਾਤਾ ਨੂੰ ਠੰਢ ਦੇ ਮੌਸਮ ਵਿਚ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਅਤੇ ਮੋਬਾਈਲ ਚਾਰਜ ਪੁਆਇੰਟ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਅਹਿਮ ਕਦਮ ਚੁੱਕਿਆ ਗਿਆ ਹੈ।
  ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿੱਲੀ ਜਲ ਬੋਰਡ ਵਲੋਂ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ। ਸਰਕਾਰ ਵਲੋਂ ਸਿੰਘੂ ਬਾਰਡਰ ਉਤੇ ਅੰਦੋਲਨਕਾਰੀ ਕਿਸਾਨਾਂ ਲਈ ਗੈਸ ਵਾਲੀਆਂ ਭੱਠੀਆਂ ਦਾ ਪ੍ਰਬੰਧ ਕੀਤਾ ਗਿਆ, ਤਾਂ ਜੋ ਕਿਸਾਨਾਂ ਨੂੰ ਗਰਮ ਪਾਣੀ ਮਿਲ ਸਕੇ। ਜ਼ਿਕਰਯੋਗ ਹੈ ਕਿ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਵਿਰੁਧ ਅੰਦੋਲਨ ਕਰ ਰਹੇ ਕਿਸਾਨ ਅਪਣੇ ਪਰਵਾਰਾਂ ਤੋਂ ਦੂਰ ਬੈਠਿਆਂ ਨੂੰ ਕਰੀਬ 15 ਦਿਨ ਬੀਤ ਗਏ ਹਨ।  ਇਨ੍ਹਾਂ ਸਮੇਂ ਵਿਚ ਕਿਸਾਨਾਂ ਦੇ ਮੋਬਾਈਲਾਂ ਦੀਆਂ ਬੈਟਰੀਆਂ ਚਾਰਜ ਨਾ ਹੋਣ ਕਾਰਨ ਅਪਣੇ ਪਰਵਾਰਾਂ ਨਾਲ ਸਮੇਂ ਸਿਰ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਸੀ।  ਕੇਜਰੀਵਾਲ ਸਰਕਾਰ ਵਲੋਂ ਧਰਨਾ ਸਥਾਨ ਉਤੇ ਮੋਬਾਈਲ ਚਾਰਜ ਕਰਨ ਲਈ ਇਕ ਵਿਸ਼ੇਸ਼ ਪੁਆਇੰਟ ਲਗਾਇਆ ਗਿਆ। ਜਿਥੇ ਅੰਦੋਲਨਕਾਰੀ ਆਪਣੇ ਮੋਬਾਇਲ ਚਾਰਜ ਕਰ ਸਕਦੇ ਹਨ। ਇਸ ਥਾਂ ਉਤੇ ਇਕ ਵਾਰ ਵਿਚ 100 ਤੋਂ ਜ਼ਿਆਦਾ ਮੋਬਾਇਲ ਚਾਰਜ ਕੀਤੇ ਜਾ ਸਕਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement