ਖੇਤੀਬਾੜੀ ਆਮਦਨ ਵਧਣ ਨਾਲ ਟਰੈਕਟਰਾਂ ਦੀ ਵਿਕਰੀ 'ਚ 12 ਫ਼ੀ ਸਦੀ ਵਾਧੇ ਦੀ ਉਮੀਦ
Published : Nov 12, 2020, 6:22 am IST
Updated : Nov 12, 2020, 6:22 am IST
SHARE ARTICLE
image
image

ਖੇਤੀਬਾੜੀ ਆਮਦਨ ਵਧਣ ਨਾਲ ਟਰੈਕਟਰਾਂ ਦੀ ਵਿਕਰੀ 'ਚ 12 ਫ਼ੀ ਸਦੀ ਵਾਧੇ ਦੀ ਉਮੀਦ

ਨਵੀਂ ਦਿੱਲੀ, 11 ਨਵੰਬਰ : ਰੇਟਿੰਗ ਏਜੰਸੀ ਕ੍ਰਿਸਿਲ ਨੇ ਬੁਧਵਾਰ ਨੂੰ ਕਿਹਾ ਕਿ ਘਰੇਲੂ ਬਜ਼ਾਰ ਵਿਚ ਟਰੈਕਟਰਾਂ ਦੀ ਵਿਕਰੀ ਉਮੀਦ ਨਾਲੋਂ ਕਿਤੇ ਬਿਹਤਰ ਹੋ ਸਕਦੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਦੀ ਵਿਕਾਸ ਦਰ ਮੌਜੂਦਾ ਵਿੱਤੀ ਸਾਲ ਵਿਚ 10–12 ਫ਼ੀ ਸਦੀ ਰਹੇਗੀ, ਜਦੋਂ ਕਿ ਪਹਿਲਾਂ ਵਿਕਰੀ ਵਿਚ ਇਕ ਫ਼ੀ ਸਦੀ ਦੀ ਕਮੀ ਦਾ ਅੰਦਾਜ਼ਾ ਲਾਇਆ ਗਿਆ ਸੀ।
ਕ੍ਰਿਸਿਲ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਖੇਤੀਬਾੜੀ ਆਮਦਨੀ ਵਿਚ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਭਾਰਤ ਦੇ ਦਖਣੀ ਅਤੇ ਪਛਮੀ ਹਿੱਸਿਆਂ ਵਿਚ ਸਾਉਣੀ ਦੀ ਬਿਜਾਈ ਅਤੇ ਬਿਹਤਰ ਮਾਨਸੂਨ ਕਾਰਨ ਟਰੈਕਟਰਾਂ ਦੀ ਮੰਗ ਵਿਚ ਵਾਧੇ ਦੀ ਉਮੀਦ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਸਤੰਬਰ 2020 ਦੌਰਾਨ ਟਰੈਕਟਰਾਂ ਦੀ ਵਿਕਰੀ ਸਾਲ-ਦਰ-ਸਾਲ 12 ਫ਼ੀ ਸਦੀ ਵਧੀ ਹੈ।
ਰੇਟਿੰਗ ਏਜੰਸੀ ਨੇ ਕਿਹਾ ਕਿ ਵਿਕਰੀ ਅਤੇ ਬਿਹਤਰ ਉਤਪਾਦਾਂ ਦੀ ਵਜ੍ਹਾ ਨਾਲ ਟਰੈਕਟਰ ਨਿਰਮਾਤਾਵਾਂ ਦੇ ਓਪਰੇਟਿੰਗ ਮਾਰਜਿਨ ਵਿਚ ਵੀ ਵਾਧਾ ਹੋਵੇਗਾ। ਕ੍ਰਿਸਿਲ ਨੇ ਕਿਹਾ ਕਿ ਸਰਕਾਰੀ ਸਹਾਇਤਾ ਅਤੇ ਚੰਗੇ ਮਾਨਸੂਨ ਕਾਰਨ ਉਮੀਦ ਕੀਤੀ ਜਾਂਦੀ ਹੈ ਕਿ ਅਗਲੀ ਫ਼ਸਲ ਚੰਗੀ ਰਹੇਗੀ। (ਪੀਟੀਆਈ)
ਕ੍ਰਿਸਿਲ ਰੇਟਿੰਗਜ਼ ਦੇ ਡਾਇਰੈਕਟਰ ਗੌਤਮ ਸ਼ਾਹੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧੇ ਨਾਲ ਖੇਤੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਟਰੈਕਟਰਾਂ ਦੀ ਵਿਕਰੀ ਜਾਰੀ ਰਖਣ ਵਿਚ ਮਦਦ ਮਿਲੇਗੀ। (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement