ਦਿੱਲੀ ਦੀ ਕੁੜੀ ਇਕ ਦਿਨ ਲਈ ਬਣੀ ਬ੍ਰਿਟੇਨ ਦੀ ਹਾਈ ਕਮਿਸ਼ਨਰ
Published : Oct 12, 2020, 1:12 am IST
Updated : Oct 12, 2020, 1:12 am IST
SHARE ARTICLE
image
image

ਦਿੱਲੀ ਦੀ ਕੁੜੀ ਇਕ ਦਿਨ ਲਈ ਬਣੀ ਬ੍ਰਿਟੇਨ ਦੀ ਹਾਈ ਕਮਿਸ਼ਨਰ

ਨਵੀਂ ਦਿੱਲੀ, 11 ਅਕਤੂਬਰ : ਦਿੱਲੀ ਦੀ ਇਕ ਕੁੜੀ ਨੂੰ ਇਕ ਦਿਨ ਲਈ ਭਾਰਤ ਵਿਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ। ਦਿੱਲੀ ਵਾਸੀ ਚੈਤਨਯਾ ਵੈਂਕਟੇਸ਼ਵਰਨ ਨੂੰ ਭਾਰਤ 'ਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਪਿਛਲੇ ਬੁੱਧਵਾਰ ਨੂੰ ਮੌਕਾ ਮਿਲਿਆ। ਵੈਂਕਟੇਸ਼ਵਰਨ ਨੂੰ ਦੁਨੀਆ ਭਰ ਦੀਆਂ ਮਹਿਲਾਵਾਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਅਤੇ ਮਹਿਲਾ ਸਸ਼ਕਤੀਕਰਨ ਲਈ ਮਿਸ਼ਨ ਦੀ ਪਹਿਲ ਤਹਿਤ ਇਹ ਮੌਕਾ ਦਿਤਾ ਗਿਆ। ਬ੍ਰਿਟੇਨ ਦਾ ਹਾਈ ਕਮਿਸ਼ਨ 2017 ਤੋਂ ਹਰ ਸਾਲ ਇਕ ਦਿਨ ਲਈ ਹਾਈ ਕਮਿਸ਼ਨਰ ਮੁਕਾਬਲਾ ਆਯੋਜਿਤ ਕਰਦਾ ਹੈ, ਜਿਸ ਵਿਚ 18 ਸਾਲ ਤੋਂ 23 ਸਾਲ ਦੀਆਂ ਕੁੜੀਆਂ ਹਿੱਸਾ ਲੈ ਸਕਦੀਆਂ ਹਨ। ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ 'ਚ ਦਸਿਆ ਕਿ 11 ਅਕਤੂਬਰ ਨੂੰ ਕੌਮਾਂਤਰੀ ਬਾਲਿਕਾ ਦਿਹਾੜੇ ਮੌਕੇ ਬ੍ਰਿਟੇਨ ਦੇ ਮਿਸ਼ਨ ਵਲੋਂ ਆਯੋਜਿਤ ਸਾਲਾਨਾ ਮੁਕਾਬਲੇ ਤਹਿਤ ਚੈਤਨਯਾ ਵੈਂਕਟੇਸ਼ਵਰਨ ਚੌਥੀ ਕੁੜੀ ਹੈ, ਜੋ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣੀ। ਹਾਈ ਕਮਿਸ਼ਨਰ ਦੇ ਰੂਪ ਵਿਚ ਵੈਂਕਟੇਸ਼ਵਰਨ ਨੇ ਹਾਈ ਕਮਿਸ਼ਨਰ ਦੇ ਮਹਿਕਮੇ ਦੇ ਪ੍ਰਮੁੱਖਾਂ ਨੂੰ ਉਨ੍ਹਾਂ ਦੇ ਕੰਮ ਸੌਂਪੇ, ਸੀਨੀਅਰ ਬੀਬੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਬੀਬੀ ਭਾਗੀਦਾਰਾਂ 'ਤੇ ਬ੍ਰਿਟਿਸ਼ ਕੌਂਸਲ ਸਟੈਮ ਸਕਾਲਰਸ਼ਿਪ ਦੇ ਅਸਰ ਦਾ ਪਤਾ ਲਾਉਣ ਸੰਬੰਧੀ ਅਧਿਐਨ ਦੀ ਸ਼ੁਰੂਆਤ ਕੀਤੀ।
ਭਾਰਤ ਵਿਚ ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥਾਮਪਸਨ ਨੇ ਕਿਹਾ ਕਿ ਇਹ ਮੁਕਾਬਲਾ ਉਨ੍ਹਾਂ ਨੂੰ ਬਹੁਤ ਪਸੰਦ ਹੈ, ਜੋ ਅਸਾਧਾਰਣ ਕੁੜੀਆਂ ਨੂੰ ਮੰਚ ਮੁਹੱਈਆ ਕਰਾਉਂਦਾ ਹੈ। ਮੁਕਾਬਲੇ ਤਹਿਤ ਇਸ ਸਾਲ ਹਿੱਸਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਇਕ ਮਿੰਟ ਦਾ ਵੀਡੀਉ ਪੋਸਟ ਕਰਨ ਨੂੰ ਕਿਹਾ ਗਿਆ ਸੀ। ਜਿਸ 'ਚ ਉਨ੍ਹਾਂ ਨੇ ਇਹ ਦੱਸਣਾ ਸੀ ਕਿ ਕੋਵਿਡ-19 ਆਫ਼ਤ ਵਿਚ ਲੈਂਗਿਕ ਸਮਾਨਤਾ ਦੇ ਲਈ ਕੀ ਗਲੋਬਲ ਚੁਣੌਤੀਆਂ ਅਤੇ ਮੌਕਾ ਹੈ?  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement