ਭਾਰਤ ਅਤੇ ਆਸਟ੍ਰੇਲੀਆ ਨੇ ਕੀਤੀ 2+2 ਵਾਰਤਾ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ
Published : Sep 12, 2021, 12:01 am IST
Updated : Sep 12, 2021, 12:01 am IST
SHARE ARTICLE
image
image

ਭਾਰਤ ਅਤੇ ਆਸਟ੍ਰੇਲੀਆ ਨੇ ਕੀਤੀ 2+2 ਵਾਰਤਾ, ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

ਨਵੀਂ ਦਿੱਲੀ , 11 ਸਤੰਬਰ : ਭਾਰਤ ਅਤੇ ਆਸਟ੍ਰੇਲੀਆ ਨੇ ਸਨਿਚਰਵਾਰ ਨੂੰ ਰਖਿਆ ਅਤੇ ਵਿਦੇਸ਼ ਮੰਤਰਾਲਾ ਪੱਧਰ ਦੀ ਟੂ-ਪਲੱਸ-ਟੂ’ ਵਾਰਤਾ ਕੀਤੀ, ਜਿਸ ਦਾ ਮਕਸਦ ਸਿਆਸੀ ਉਥਲ-ਪੁਥਲ ਦਰਮਿਆਨ ਦੋਹਾਂ ਦੇਸ਼ਾਂ ਵਿਚਾਲੇ ਸੰਪੂਰਨ ਅਤੇ ਆਪਸੀ ਸਹਿਯੋਗ ਨੂੰ ਹੋਰ ਵਧਾਉਣਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਆਸਟ੍ਰੇਲੀਆਈ ਹਮਰੁਤਬਾ ਮਾਰੀਸ ਪਾਇਨੇ ਅਤੇ ਪੀਟਰ ਡਟਨ ਨਾਲ ਇਥੇ ਸ਼ੁਰੁੂਆਤੀ ‘ਟੂ-ਪਲੱਸ-ਟੂ’ ਵਾਰਤਾ ਕੀਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਪਣੀ ਗੱਲਬਾਤ ਨੂੰ ਸਾਰਥਕ ਦਸਿਆ।
ਜੈਸ਼ੰਕਰ ਨੇ ਟਵੀਟ ਕੀਤਾ ਕਿ ਆਸਟ੍ਰੇਲੀਆ ਨਾਲ ਟੂ-ਪਲੱਸ-ਟੂ’ ਵਾਰਤਾ ਸਾਰਥਕ ਰਹੀ। ਅਸੀਂ ਬਹੁਤ ਹੀ ਮਹੱਤਵਪੂਰਨ ਸਮੇਂ ’ਤੇ ਮਿਲ ਰਹੇ ਹਾਂ, ਜਦੋਂ ਇਕ ਮਹਾਮਾਰੀ ਦੇ ਨਾਲ-ਨਾਲ ਅਸੀਂ ਇਕ ਅਜਿਹੇ ਭੂ-ਸਿਆਸੀ ਮਾਹੌਲ ਦਾ ਸਾਹਮਣਾ ਕਰ ਰਹੇ ਹਨ, ਜਿਸ ’ਚ ਤੇਜ਼ੀ ਨਾਲ ਉਥਲ-ਪੁਥਲ ਹੋ ਰਹੀ ਹੈ। ਅਜਿਹੇ ਵਿਚ ਸਾਨੂੰ ਦੁੱਵਲੇ ਰੂਪ ਨਾਲ ਅਤੇ ਬਰਾਬਰ ਵਿਚਾਰਧਾਰਾ ਵਾਲੇ ਹੋਰ ਭਾਈਵਾਲਾਂ ਨਾਲ ਮਿਲ ਕੇ ਅਪਣੇ ਰਾਸ਼ਟਰੀ ਹਿਤਾਂ ਦੀ ਰਖਿਆ ਅਤੇ ਇਕ ਸ਼ਾਂਤੀਪੂਰਨ, ਸਥਿਰ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਯਕੀਨੀ ਕਰਨ ਲਈ ਉੱਚਿਤ ਰੂਪ ਨਾਲ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਬੇਹੱਦ ਚੁਨਿੰਦਾ ਦੇਸ਼ਾਂ ਨਾਲ ਵਾਰਤਾ ਲਈ ਟੂ-ਪਲੱਸ-ਟੂ’ ਰੂਪ ਹੈ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਘਟਨਾਕ੍ਰਮ ਅੱਜ ਸਾਡੇ ਦਰਮਿਆਨ ਚਰਚਾ ਦਾ ਇਕ ਮਹੱਤਵਪੂਰਨ ਵਿਸ਼ਾ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਬੈਠਕ ਸਾਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਸਮੀਖਿਆ ਕਰਨ ਅਤੇ ਅੱਗੇ ਵਧਣ ਦਾ ਮੌਕਾ ਦਿੰਦੀ ਹੈ। ਇਸ ਮਹੀਨੇ ਦੇ ਅਖ਼ੀਰ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਅਪਣੇ ਪ੍ਰਧਾਨ ਮੰਤਰੀਆਂ ਵਿਚਾਲੇ ਇਕ ਹੋਰ ਬੈਠਕ ਦੀ ਤਿਆਰੀ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖ਼ੀਰ ਵਿਚ ਕਵਾਡ ਨੇਤਾਵਾਂ ਦੇ ਇਕ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅਮਰੀਕਾ ਦੀ ਯਾਤਰਾ ਕਰਨ ਵਾਲੇ ਹਨ। 
ਓਧਰ ਰਖਿਆ ਮੰਤਰੀ ਰਾਜਨਾਥ ਨੇ ਆਸਟ੍ਰੇਲੀਆ ਦੇ ਅਪਣੇ ਹਮਰੁਤਬਾ ਡਟਨ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਦੇ ਰਖਿਆ ਮੰਤਰੀ ਨੇ ਵਾਰਤਾ ਵਿਚ ਅਫ਼ਗ਼ਾਨਿਸਤਾਨ ਵਿਚ ਨਾਜ਼ੁਕ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ। ਉਨ੍ਹਾਂ ਨੇ ਤਾਲਿਬਾਨ ਸ਼ਾਸਤ ਅਫ਼ਗ਼ਾਨਿਸਤਾਨ ਤੋਂ ਅਤਿਵਾਦ ਫੈਲਣ ਦੀ ਸ਼ੰਕਾ ਨਾਲ ਸਬੰਧਤ ‘ਸਾਂਝੀਆਂ ਚਿੰਤਾਵਾਂ’ ਬਾਰੇ ਗੱਲ ਕੀਤੀ।    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement