ਪੁੱਤਰ ਨੇ ਪਿਤਾ ਨਾਲ ਮਿਲ ਕੇ ਪ੍ਰੇਮਿਕਾ ਨੂੰ ਦਿਤੀ ਜ਼ਹਿਰੀਲੀ ਚੀਜ਼, ਮੌਤ
Published : Sep 12, 2020, 1:20 am IST
Updated : Sep 12, 2020, 1:20 am IST
SHARE ARTICLE
image
image

ਪੁੱਤਰ ਨੇ ਪਿਤਾ ਨਾਲ ਮਿਲ ਕੇ ਪ੍ਰੇਮਿਕਾ ਨੂੰ ਦਿਤੀ ਜ਼ਹਿਰੀਲੀ ਚੀਜ਼, ਮੌਤ

ਜਲਾਲਾਬਾਦ, 11 ਸਤੰਬਰ (ਖ਼ਾਲਸਾ): ਜਲਾਲਾਬਾਦ ਨੇੜੇ ਪੈਂਦੇ ਪਿੰਡ ਚੱਕ ਅਰਾਈਆਂ ਵਾਲਾ ਉਰਫ਼ ਫਲੀਆਂ ਵਾਲਾ ਦੀ ਵਾਸੀ ਇਕ ਲੜਕੀ ਨੂੰ ਉਸ ਦੇ ਪ੍ਰੇਮੀ ਅਤੇ ਉਸ ਦੇ ਪਿਤਾ ਵਲੋਂ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਮਾਮਾ ਗੁਰਦਾਸ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਪ੍ਰਵੀਨ ਕੌਰ ਪੁੱਤਰੀ ਲਖਵਿੰਦਰ ਸਿੰਘ ਤਲਾਕਸ਼ੁਦਾ ਹੈ ਅਤੇ ਉਸ ਦੀ ਇਕ ਲੜਕੀ 3 ਸਾਲ ਦੀ ਹੈ। ਪਿਤਾ ਦੀ ਮੌਤ ਹੋਣ ਕਰ ਕੇ ਲੜਕੀ ਘਰ ਚਲਾਉਣ ਲਈ ਜਲਾਲਾਬਾਦ ਵਿਖੇ ਸ਼ੈਲਰ ਵਿਖੇ ਕੰਮ ਕਰਦੀ ਹੈ। ਜਿੱਥੇ ਉਸ ਦੇ ਨਾਲ ਪਿੰਡ ਸੂਰਘੁਰੀ ਦਾ ਲੜਕਾ ਗੁਰਦੇਵ ਸਿੰਘ ਪੁੱਤਰ ਚਿਮਨ ਸਿੰਘ ਕੰਮ ਕਰਦਾ ਹੈ ਜਿਸ ਨੇ ਲੜਕੀ ਨਾਲ ਪਿਆਰ ਮੁਹੱਬਤ ਵਿਚ ਪਾ ਲਿਆ ਅਤੇ ਉਸ ਨੂੰ ਵਿਆਹ ਦਾ ਲਾਰਾ ਲਗਾਉਂਦਾ ਰਿਹਾ।
   ਕਲ ਉਕਤ ਲੜਕਾ ਪਿੰਡੋਂ ਆ ਕੇ ਲੜਕੀ ਨੂੰ ਲੈ ਗਿਆ ਅਤੇ ਕੁੱਝ ਸਮੇਂ ਬਾਅਦ ਲੜਕੀ ਨੂੰ ਲੜਕਾ ਅਤੇ ਉਸ ਦਾ ਪਿਤਾ ਲੜਕੀ ਦੇ ਪਿੰਡ ਘਰ ਦੇ ਨੇੜੇ ਆ ਕੇ ਸੁੱਟ ਗਏ। ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਅਤੇ ਲੜਕੀ ਨੇ ਦਸਿਆ ਕਿ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾਈ ਗਈ ਹੈ। ਅਸੀ ਲੜਕੀ ਨੂੰ ਸੰਭਾਲਣ ਲਈ ਹਸਪਤਾਲਾਂ ਵਿਚ ਲੈ ਕੇ ਗਏ। ਤਬੀਅਤ ਖ਼ਰਾਬ ਹੋਣ ਕਰ ਕੇ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਦਾਖ਼ਲ ਕਰਵਾਇਆ, ਜਿਥੇ ਲੜਕੀ ਦੀ ਮੌਤ ਹੋ ਗਈ।
    ਪਰਵਾਰ ਵਾਲਿਆਂ ਨੇ ਲੜਕੇ ਤੇ ਪਿਤਾ ਦੇ ਵਿਰੁਧ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਬਾਬਤ ਜਦੋਂ ਥਾਣਾ ਸਦਰ ਵੈਰੋਂ ਕੇ ਦੇ ਮੁਖੀ ਪਰਮਜੀਤ ਕੁਮਾਰ ਨੇ ਦਸਿਆ ਕਿ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਲੜਕੀ ਪ੍ਰਵੀਨ ਕੌਰ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਉਤੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਉਤੇ ਗੁਰਦੇਵ ਸਿੰਘ ਅਤੇ ਚਿਮਨ ਸਿੰਘ ਉਤੇ imageimageਪਰਚਾ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement